ਜਲੰਧਰ- ਲੋਕਪ੍ਰਿਯ ਮੈਸੇਜਿੰਗ ਐਪ ਵਾਈਬਰ ਨੇ ਗਰੁੱਪ ਮੈਸੇਜਿੰਗ ਅਤੇ ਵਾਈ-ਫਾਈ, 3ਜੀ 'ਤੇ ਐਚ.ਡੀ. ਵੀਡੀਓ ਕਾਲਿੰਗ ਦੀ ਸਹੂਲਤ ਦੇ ਬਾਅਦ ਇਸ 'ਚ ਨਵਾਂ ਅਤੇ ਕਮਾਲ ਦਾ ਫੀਚਰ ਜੋੜ ਦਿੱਤਾ ਹੈ। ਵਾਈਬਰ ਨੇ ਆਪਣੀ ਸਰਵਿਸ 'ਚ ਯੂਜ਼ਰਸ ਦੇ ਲਈ ਗੇਮ ਨੂੰ ਵੀ ਜੋੜ ਦਿੱਤਾ ਹੈ। ਵਾਈਬਰ ਦੇ ਨਵੇਂ ਵਰਜ਼ਨ 5.2 ਨੂੰ ਐਂਡਰਾਇਡ ਅਤੇ ਆਈ.ਓ.ਐਸ. ਦੇ ਲਈ ਪੇਸ਼ ਕੀਤਾ ਗਿਆ ਹੈ।
ਇਸ 'ਚ ਸੋਸ਼ਲ ਗੇਮਿੰਗ ਫੀਚਰ ਨੂੰ ਜੋੜਿਆ ਗਿਆ ਹੈ। ਜਿਸ ਨਾਲ ਤੁਸੀਂ ਆਪਣੇ ਦੋਸਤ ਨੂੰ ਖੇਡ ਦੇ ਲਈ ਚੁਣੌਤੀ ਦੇ ਸਕਦੇ ਹੋ। ਵਾਈਬਰ 'ਚ ਕੈਂਡੀ ਮੇਨਿਆ, ਸਟਾਰਮ 8, ਵਾਈਲਡ ਲੱਕ ਕੈਸਿਨੋ, ਪਲੈਟਿਕਾ ਨੂੰ ਜੋੜਿਆ ਗਿਆ ਹੈ। ਵਾਈਬਰ 'ਚ ਬਹੁਤ ਸਮੇਂ ਬਾਅਦ ਬਦਲਾਅ ਦੇਖਣ ਨੂੰ ਮਿਲਿਆ ਹੈ ਪਰ ਇਹ ਅਪਡੇਟ ਵਧੀਆ ਹੈ। ਗੇਮ ਨੂੰ ਵਾਈਬਰ ਦੀ ਮੋਰ ਮੈਨਿਊ 'ਚ ਜਾ ਕੇ ਵਾਈਬਰ ਗੇਮ ਸੈਕਸ਼ਨ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਗੇਮ ਨੂੰ ਡਾਊਨਲੋਡ ਕਰਨ ਦੇ ਬਾਅਦ ਆਪਣੀ ਵਾਈਬਰ ਆਈ.ਡੀ. ਨੂੰ ਸਾਈਨ ਇਨ ਕਰਕੇ ਗੇਮ ਨੂੰ ਆਪਣੇ ਦੋਸਤਾਂ ਦੇ ਨਾਲ ਖੇਡਿਆ ਜਾ ਸਕਦਾ ਹੈ। ਇਸ ਦੇ ਇਲਾਵਾ ਗੇਮ ਖੇਡਦੇ ਖੇਡਦੇ ਤੁਸੀਂ ਮੈਸੇਜ ਵੀ ਭੇਜ ਸਕਦੇ ਹੋ। ਹਾਲਾਂਕਿ ਅਜੇ ਤਕ ਵਾਈਬਰ ਦਾ ਇਹ ਅਪਡੇਟ ਜਾਂ ਇਹ ਕਹੀਏ ਕਿ ਵਾਈਬਰ 'ਤੇ ਇਸ ਸੇਵਾ ਨੂੰ ਕੁਝ ਹੀ ਦੇਸ਼ਾਂ 'ਚ ਉਪਲੱਬਧ ਕਰਵਾਇਆ ਗਿਆ ਹੈ, ਜਿਸ 'ਚ ਬੇਲਾਰੂਸ, ਮਲੇਸ਼ਿਆ, ਇਜ਼ਰਾਇਲ, ਸਿੰਗਾਪੁਰ, ਯੂਕਰੇਨ ਸ਼ਾਮਲ ਹੈ। ਪਰ ਵਾਈਬਰ ਵਲੋਂ ਜਨਵਰੀ ਮਹੀਨੇ ਤਕ ਦੁਨੀਆ ਭਰ ਦੇ ਦੇਸ਼ਾਂ 'ਚ ਇਸ ਸੇਵਾ ਨੂੰ ਉਪਲੱਬਧ ਕਰਵਾਇਆ ਜਾਵੇਗਾ।
ਹੁਣ 12 ਘੰਟੇ ਹੋਵੇਗਾ ਆਨਲਾਈਨ ਫੰਡ ਟਰਾਂਸਫਰ
NEXT STORY