ਨਵੀਂ ਦਿੱਲੀ- ਰਿਜ਼ਰਵ ਬੈਂਕ ਨੇ ਇਲੈਕਟ੍ਰਾਨਿਕ ਪੇਮੈਂਟ ਨੂੰ ਉਤਸ਼ਾਹਤ ਕਰਨ ਦੇ ਲਈ ਆਨਲਾਈਨ ਫੰਡ ਟਰਾਂਸਫਰ ਦੀ ਸਮਾਂ ਹੱਦ ਵਧਾ ਦਿੱਤੀ ਹੈ। ਹੁਣ ਇਹ ਆਨਲਾਈਨ ਫੰਡ ਟਰਾਂਸਫਰ ਹਫਤੇ ਦੇ ਦਿਨਾਂ 'ਚ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਦੇ ਵਿਚਾਲੇ ਹੋ ਸਕੇਗਾ। ਇਸ ਸਹੂਲਤ ਨਾਲ ਆਰ.ਬੀ.ਆਈ. ਦਾ ਉਦੇਸ਼ ਇਲੈਕਟ੍ਰਾਨਿਕ ਭੁਗਤਾਨ ਨੂੰ ਉਤਸ਼ਾਹਤ ਕਰਨਾ ਹੈ।
ਸ਼ਨੀਵਾਰ ਨੂੰ ਇਸ ਸਹੂਲਤ ਦਾ ਲਾਭ ਗਾਹਕ ਸਵੇਰੇ 8 ਵਜੇ ਤੋਂ ਦੁਪਹਿਰ 3.30 ਵਜੇ ਤੱਕ ਲੈ ਸਕਣਗੇ। ਇਹ ਨਵੀਂ ਵਿਵਸਥਾ 29 ਦਸੰਬਰ ਤੋਂ ਲਾਗੂ ਹੋਵੇਗੀ। ਰੀਅਲ ਟਾਈਮ ਗ੍ਰਾਸ ਸੈਟਲਮੈਂਟ ਪ੍ਰਣਾਲੀ ਦੇ ਤਹਿਤ ਫਿਲਹਾਲ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 4.30 ਵਜੇ ਤੱਕ ਆਨਲਾਈਨ ਫੰਡ ਟਰਾਂਸਫਰ ਦੀ ਸਹੂਲਤ ਮਿਲਦੀ ਹੈ। ਸ਼ਨੀਵਾਰ ਦੀ ਦਪਹਿਰ ਤੱਕ ਇਹ 2 ਵਜੇ ਤੱਕ ਮਿਲਦੀ ਹੈ ਪਰ ਹੁਣ ਰਿਜ਼ਰਵ ਬੈਂਕ ਨੇ ਇਕ ਸਰਕੁਲਰ ਜਾਰੀ ਕਰ ਕੇ ਕਾਰੋਬਾਰੀ ਸਮਾਂ ਵਧਾ ਦਿੱਤਾ ਹੈ।
ਰਿਜ਼ਰਵ ਬੈਂਕ ਨੇ ਗਾਹਕਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਆਰ.ਟੀ.ਜੀ.ਐੱਸ. ਪ੍ਰਣਾਲੀ ਸ਼ੁਰੂ ਕੀਤੀ ਸੀ। ਇਸ ਚੈਨਲ ਨਾਲ ਆਨਲਾਈਨ ਰਕਮ ਟਰਾਂਸਫਰ ਕਰਨ ਦੀ ਘੱਟੋ-ਘੱਟ ਹੱਦ 2 ਲੱਖ ਰੁਪਏ ਹੈ। ਜਦੋਂਕਿ 2 ਲੱਖ ਰੁਪਏ ਤੋਂ ਘੱਟ ਰਕਮ ਐੱਨ.ਈ.ਐੱਫ.ਟੀ. (ਨੈਸ਼ਨਲ ਇਲੈਕਟ੍ਰਾਨਿਕ ਫੰਡ ਟਰਾਂਸਫਰ) ਦੇ ਜ਼ਰੀਏ ਆਨਲਾਈਨ ਟਰਾਂਸਫਰ ਕੀਤੀ ਜਾ ਸਕਦੀ ਹੈ।
4000 ਐਮ.ਏ.ਐਚ. ਬੈਟਰੀ ਵਾਲਾ ਲਾਵਾ ਆਈਰਿਸ ਫਿਊਲ 60 ਲਾਂਚ
NEXT STORY