ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਆਈ ਭਾਰੀ ਗਿਰਾਵਟ ਦੇ ਕਾਰਨ ਦਿੱਲੀ ਸਰਾਫਾ ਬਾਜ਼ਾਰ 'ਚ ਮੰਗਲਵਾਰ ਨੂੰ ਸੋਨਾ 180 ਰੁਪਏ ਫਿਸਲ ਕੇ ਇਕ ਹਫਤੇ ਦੇ ਸਭ ਤੋਂ ਘੱਟ ਪੱਧਰ 27,200 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਜਦੋਂਕਿ ਚਾਂਦੀ 1150 ਰੁਪਏ ਹੇਠਾਂ ਆ ਕੇ ਇਕ ਹਫਤੇ ਦੇ ਹੇਠਲੇ ਪੱਧਰ 37,050 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੋਲੀ ਗਈ।
ਲੰਦਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੋਨੇ 'ਚ ਸੋਮਵਾਰ ਨੂੰ 2.4 ਫੀਸਦੀ ਦੀ ਵੱਡੀ ਗਿਰਾਵਟ ਰਹੀ ਅਤੇ ਇਹ ਇਕ ਵਾਰ ਫਿਰ 1200 ਡਾਲਰ ਦੇ ਹੇਠਾਂ ਉਤਰ ਗਿਆ। ਹਾਲਾਂਕਿ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਥੋੜ੍ਹਾ ਸੰਭਲਦੇ ਹੋਏ ਸਿੰਗਾਪੁਰ 'ਚ ਇਹ 0.4 ਫੀਸਦੀ ਚੜ੍ਹ ਕੇ 1197.20 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਜਦੋਂਕਿ ਅਮਰੀਕੀ ਸੋਨਾ ਵਾਅਦਾ 'ਚ ਮੰਗਲਵਾਰ ਨੂੰ ਵੀ ਗਿਰਾਵਟ ਰਹੀ ਅਤੇ ਇਹ 0.8 ਫੀਸਦੀ ਹੇਠਾਂ ਆ ਕੇ 1198 ਡਾਲਰ ਪ੍ਰਤੀ ਔਂਸ 'ਤੇ ਆ ਗਿਆ।
ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਕੱਚੇ ਤੇਲ 'ਚ ਸੋਮਵਾਰ ਨੂੰ ਆਈ ਵੱਡੀ ਗਿਰਾਵਟ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੀ ਮੰਗਲਵਾਰ ਨੂੰ ਸ਼ੁਰੂ ਹੋ ਰਹੀ ਬੈਠਕ 'ਚ ਵਿਆਜ ਦਰਾਂ ਵਧਣ ਦੀ ਉਮੀਦ ਨਾਲ ਸੋਨਾ ਟੁੱਟਿਆ ਹੈ। ਫੈਡਰਲ ਰਿਜ਼ਰਵ ਦੀ ਬੈਠਕ ਬੁੱਧਵਾਰ ਨੂੰ ਖਤਮ ਹੋਵੇਗੀ। ਇਸ ਬੈਠਕ 'ਚ ਵਿਆਜ ਦਰ 'ਤੇ ਜੋ ਰੁਖ ਅਪਣਾਇਆ ਜਾਂਦਾ ਹੈ ਉਸ ਨਾਲ ਸੋਨੇ ਦੀ ਅੱਗੇ ਦੀ ਚਾਲ ਤੈਅ ਹੋ ਸਕਦੀ ਹੈ।
ਲੰਦਨ ਅਤੇ ਨਿਊਯਾਰਕ 'ਚ ਚਾਂਦੀ ਸੋਮਵਾਰ ਨੂੰ 5 ਫੀਸਦੀ ਉਤਰ ਕੇ 16.12 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਜੋ ਇਸ ਸਾਲ ਦੀ ਸਭ ਤੋਂ ਵੱਡੀ ਇਕ ਰੋਜ਼ਾ ਗਿਰਾਵਟ ਰਹੀ।
ਵਾਈਬਰ ਨੇ ਆਪਣੇ ਯੂਜ਼ਰਸ ਲਈ ਜੋੜਿਆ ਇਹ ਕਮਾਲ ਦਾ ਫੀਚਰ
NEXT STORY