ਨਵੀਂ ਦਿੱਲੀ- ਆਈਬਾਲ ਨੇ ਆਪਣਾ ਨਵਾਂ ਓਕਟਾ ਕੋਰ ਸਮਾਰਟਫੋਨ ਐਂਡੀ 4.5ਵੀ ਬੇਬੀ ਪੈਂਥਰ ਲਾਂਚ ਕੀਤਾ ਹੈ। ਇਸ ਫੋਨ ਦੀ ਕੀਮਤ 7599 ਰੁਪਏ ਹੈ। ਇਹ ਫੋਨ ਦੇ ਪਹਿਲੇ ਓਕਟਾ ਕੋਰ ਸਮਾਰਟਫੋਨ ਆਈਬਾਲ ਐਂਡੀ 5ਕੇ ਪੈਂਥਰ ਦਾ ਛੋਟਾ ਰੂਪ ਹੈ।
ਆਈਬਾਲ ਐਂਡੀ 4.5ਵੀ ਬੇਬੀ ਪੈਂਥਰ 'ਚ 1.4 ਗੀਗਾਹਾਰਟਜ਼ ਪ੍ਰੋਸੈਸਰ, 1 ਜੀ.ਬੀ. ਰੈਮ, 1700 ਐਮ.ਏ.ਐਚ. ਬੈਟਰੀ, 4.5 ਇੰਚ ਕਿਊ.ਐਚ.ਡੀ. ਡਿਸਪਲੇ, 8 ਜੀ.ਬੀ. ਇੰਟਰਨਲ ਮੈਮੋਰੀ, 32 ਜੀ.ਬੀ. ਤਕ ਦੇ ਮਾਈਕਰੋ ਐਸ.ਡੀ. ਕਾਰਡ ਦੇ ਲਈ ਕਾਰਡ ਸਲਾਟ, ਐਂਡਰਾਇਡ 4.4 ਕਿਟਕੈਟ ਵਰਗੇ ਫੀਚਰਸ ਹੈ। ਇਸ ਦੇ ਇਲਾਵਾ ਫੋਨ 'ਚ ਐਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਸੋਨੇ 'ਚ ਗਿਰਾਵਟ ਜਾਰੀ, ਇਕ ਹਫਤੇ ਦੇ ਹੇਠਲੇ ਪੱਧਰ 'ਤੇ ਫਿਸਲੀ ਚਾਂਦੀ
NEXT STORY