ਨਵੀਂ ਦਿੱਲੀ- ਮਾਈਕਰੋਸਾਫਟ ਨੇ ਅਮੇਜ਼ਨ ਇੰਡੀਆ 'ਤੇ ਆਪਣਾ ਆਫੀਸ਼ਿਅਲ ਡਿਵਾਈਸ ਸਟੋਰ ਲਾਂਚ ਕੀਤਾ ਹੈ। ਇਥੇ ਮਾਈਕਰੋਸਾਫਟ ਐਕਸ ਬਾਕਸ, ਵਿੰਡੋਜ਼ ਫੋਨ, ਵਿੰਡੋਜ਼ 8.1, ਆਫਿਸ, ਅਕਸੈਸਰੀਜ਼, ਲੈਪਟਾਪ ਅਤੇ ਟੈਬਲੇਟ ਉਪਲੱਬਧ ਹੈ। ਮਾਈਕਰੋਸਾਫਟ ਇੰਡੀਆ ਦੇ ਲਈ ਆਨਲਾਈਨ ਵਿਕਰੀ ਕੋਈ ਨਵੀਂ ਗੱਲ ਨਹੀਂ ਹੈ।
ਇਸ ਦੇ ਲੋਕਲ ਪ੍ਰਤੀਨਿਧੀ ਪਿਛੱਲੇ ਸਮੇਂ ਤੋਂ ਸਾਫਟਵੇਅਰ ਤਾਂ ਆਫਰ ਕਰ ਰਹੇ ਹਨ ਪਰ ਵਿੰਡੋਜ਼, ਆਫਿਸ ਸੂਟ ਅਤੇ ਵੱਖ-ਵੱਖ ਡਿਵੈਲਪਮੈਂਟ ਟੂਲ ਦੇ ਇਲਾਵਾ ਮਾਈਕਰੋਸਾਫਟ ਦੇ ਆਫੀਸ਼ਿਅਲ ਸਟੋਰ 'ਤੇ ਇਸ ਕੰਪਨੀ ਦੀ ਚਰਚਿਤ ਡਿਵਾਈਸ ਨਹੀਂ ਮਿਲਦੀ। ਹਾਲਾਂਕਿ ਇਹ ਸਭ ਡਿਵਾਈਸ ਵੱਖ-ਵੱਖ ਡੀਲਰ ਦੇ ਜ਼ਰੀਏ ਮਿਲ ਜਾਂਦੇ ਹਨ ਪਰ ਹੁਣ ਤਕ ਇਨ੍ਹਾਂ ਸਭ ਡਿਵਾਈਸ ਦੇ ਲਈ ਕੋਈ ਸੈਂਟਰਲ ਆਫੀਸ਼ਿਅਲ ਜਗ੍ਹਾ ਨਹੀਂ ਸੀ।
ਫਿਲਹਾਲ ਅਮੇਜ਼ਨ ਦੇ ਪੇਜ਼ 'ਤੇ ਕੁਝ ਹੀ ਐਕਟਿਵ ਡੀਲ ਹਨ, ਜਿਨ੍ਹਾਂ 'ਚੋਂ 2 ਐਕਸ ਬਾਕਸ ਵਨ ਬੰਡਲਸ ਸ਼ਾਮਲ ਹਨ। ਹਾਲਾਂਕਿ ਦੇਖ ਕੇ ਤਾਂ ਇਹ ਹੀ ਲੱਗ ਰਿਹਾ ਹੈ ਕਿ ਬਸ ਕੁਝ ਸਮੇਂ ਬਾਅਦ ਇਥੇ ਮਾਈਕਰੋਸਾਫਟ ਦੇ ਸਾਰੇ ਡਿਵਾਈਸ ਮਿਲ ਸਕਣਗੇ।
ਪਹਿਲੇ ਰਸ਼ੀਅਨ ਐਬਸਟ੍ਰੈਕਟ ਆਰਟਿਸਟ 'ਤੇ ਗੂਗਲ ਦਾ ਡੂਡਲ
NEXT STORY