ਨਵੀਂ ਦਿੱਲੀ- ਇਸ ਸਾਲ ਨਵੰਬਰ 'ਚ ਸੋਨੇ ਦੀ ਦਰਾਮਦ 571 ਫੀਸਦੀ ਵਧਣ ਦੇ ਅੰਕੜੇ ਆਉਣ ਤੋਂ ਬਾਅਦ ਸਰਕਾਰ ਨੇ ਸੋਨੇ ਦਾ ਟੈਰਿਫ ਮੁੱਲ ਅੱਠ ਡਾਲਰ ਵਧਾ ਕੇ 396 ਡਾਲਰ ਪ੍ਰਤੀ 10 ਗ੍ਰਾਮ ਕਰ ਦਿੱਤਾ ਹੈ।
ਕੇਂਦਰੀ ਉਤਪਾਦ ਅਤੇ ਕਸਟਮਸ ਬੋਰਡ ਦੇ ਮੁਤਾਬਕ ਵਿਦੇਸ਼ਾਂ ਤੋਂ ਦਰਾਮਦ ਸੋਨੇ 'ਤੇ ਲੱਗਣ ਵਾਲੀ ਟੈਕਸ ਫੀਸ ਦੇ ਲਈ ਮਿਆਰੀ ਟੈਰਿਫ ਮੁੱਲ 388 ਡਾਲਰ ਪ੍ਰਤੀ 10 ਗ੍ਰਾਮ ਤੋਂ ਵੱਧ ਕੇ 396 ਡਾਲਰ ਪ੍ਰਤੀ 10 ਗ੍ਰਾਮ ਕਰ ਦਿੱਤਾ ਗਿਆ ਹੈ।
ਬੋਰਡ ਨੇ ਚਾਂਦੀ ਦਾ ਟੈਰਿਫ ਮੁੱਲ ਵੀ 540 ਡਾਲਰ ਪ੍ਰਤੀ ਕਿਲੋਗ੍ਰਾਮ ਤੋਂ ਵਧਾ ਕੇ 561 ਡਾਲਰ ਪ੍ਰਤੀ ਕਿਲੋਗ੍ਰਾਮ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਹੋਰ ਕਾਰਕਾਂ ਦੇ ਨਾਲ ਪਿਛਲੇ ਮਹੀਨੇ ਸੋਨੇ ਦੀ ਦਰਾਮਦ ਦੇ 571 ਫੀਸਦੀ ਵਧਣ ਨਾਲ ਦੇਸ਼ ਦੇ ਵਪਾਰ ਘਾਟੇ 'ਚ ਵਾਧਾ ਦਰਜ ਕੀਤਾ ਗਿਆ ਹੈ।
ਹੁਣ ਅਮੇਜ਼ਨ ਇੰਡੀਆ 'ਤੇ ਮਾਈਕਰੋਸਾਫਟ ਦਾ ਆਫੀਸ਼ਿਅਲ ਸਟੋਰ
NEXT STORY