ਨਵੀਂ ਦਿੱਲੀ- ਖੋਜ ਕੰਪਨੀ ਗਾਰਟਨਰ ਅਨੁਸਾਰ ਉਭਰਦੇ ਬਾਜ਼ਾਰਾਂ ਵਿਚ ਚੰਗੇ ਵਾਧੇ ਕਾਰਨ ਸਮਾਰਟ ਫੋਨ ਦੀ ਵਿਕਰੀ ਇਸ ਸਾਲ ਜੁਲਾਈ-ਸਤੰਬਰ ਤਿਮਾਹੀ ਵਿਚ 20 ਫੀਸਦੀ ਵਧੇਗੀ। ਗਾਰਟਨਰ ਅਨੁਸਾਰ ਸਮਾਰਟ ਫੋਨ ਦੀ ਤੇਜ਼ੀ ਨਾਲ ਵੱਧ ਰਹੀ ਵਿਕਰੀ ਅਤੇ ਬੇਸਿਕ ਫੋਨ ਸੰਬੰਧੀ ਘੱਟ ਰਹੇ ਰੁਝਾਨ ਨੂੰ ਦੇਖਦੇ ਹੋਏ 2018 ਤਕ ਹਰ 10 ਵਿਚੋਂ 9 ਫੋਨ ਸਮਾਰਟਫੋਨ ਹੋਣਗੇ। ਗਾਰਟਨਰ ਦਾ ਅੰਦਾਜ਼ਾ ਹੈ ਕਿ ਸਮਾਰਟਫੋਨ ਦੀ ਵਿਕਰੀ 2014 ਵਿਚ 1.2 ਅਰਬ ਇਕਾਈ 'ਤੇ ਪੁੱਜ ਜਾਵੇਗੀ। ਗਾਰਟਨਰ ਦੀ ਖੋਜ ਡਾਇਰੈਕਟਰ ਆਰਪੋਜਾ ਨੇ ਕਿਹਾ ਕਿ ਬੇਸਿਕ ਫੋਨ ਦੀ ਵਿਕਰੀ 2014 ਦੀ ਤੀਜੀ ਤਿਮਾਹੀ 'ਚ 25 ਫੀਸਦੀ ਘਟੀ, ਜਦਕਿ ਇਸ ਦੌਰਾਨ ਸਮਾਰਟਫੋਨ ਦੀ ਵਿਕਰੀ 20.3 ਫੀਸਦੀ ਵਧ ਕੇ 30.1 ਕਰੋੜ 'ਤੇ ਪੁੱਜ ਗਈ।
ਬਾਜ਼ਾਰ ਵਿਚ ਸੈਮਸੰਗ ਦਾ ਦਬਦਬਾ ਕਾਇਮ ਹੈ ਪਰ ਉਸ ਦੀ ਹਿੱਸੇਦਾਰੀ 2013 ਦੇ ਜੁਲਾਈ-ਸਤੰਬਰ ਦੌਰਾਨ 31.1 ਫੀਸਦੀ ਤੋਂ ਘਟ ਕੇ 2014 ਵਿਚ ਇਸੇ ਤਿਮਾਹੀ ਦੌਰਾਨ 24.4 ਫੀਸਦੀ 'ਤੇ ਆ ਗਈ। ਇਸ ਤੋਂ ਬਾਅਦ ਕਰਮਵਾਰ ਐਪਲ 12.7 ਫੀਸਦੀ, ਹੁਆਵੇਈ 5.3 ਫੀਸਦੀ ਅਤੇ ਜਿਓਮੀ 5.2 ਫੀਸਦੀ ਦਾ ਨੰਬਰ ਰਿਹਾ।
ਸੋਨੇ ਦਾ ਟੈਰਿਫ ਮੁੱਲ ਅੱਠ ਡਾਲਰ ਵਧਿਆ
NEXT STORY