ਨਵੀਂ ਦਿੱਲੀ- ਨਿਜੀ ਖੇਤਰ ਦੇ ਦੇਸ਼ ਦੇ ਸਭ ਤੋਂ ਵੱਡੇ ਆਈ.ਸੀ.ਆਈ.ਸੀ.ਆਈ. ਬੈਂਕ ਨੇ ਇਕਮੁਸ਼ਤ ਜਮ੍ਹਾ ਰਕਮ 'ਤੇ ਵਿਆਜ ਦਰਾਂ 'ਚ 0.25 ਫੀਸਦੀ ਤੋਂ ਲੈ ਕੇ ਇਕ ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਇਹ ਵਾਧਾ ਇਕ ਜਨਵਰੀ 2015 ਤੋਂ ਪ੍ਰਭਾਵੀ ਹੋਵੇਗਾ।
ਬੈਂਕ ਨੇ ਜਾਰੀ ਬਿਆਨ 'ਚ ਦੱਸਿਆ ਕਿ 15 ਤੋਂ 29 ਦਿਨਾਂ ਦੀ ਜਮ੍ਹਾ ਰਕਮ 'ਤੇ ਬੈਂਕ ਹੁਣ 7.25 ਫੀਸਦੀ ਦੀ ਬਜਾਏ 7.5 ਫੀਸਦੀ ਵਿਆਜ ਦੇਵੇਗਾ। ਬੈਂਕ ਨੇ 151 ਤੋਂ 184 ਦਿਨਾਂ ਦੇ ਬਲਕ ਡਿਪਾਜ਼ਿਟ (ਇਕਮੁਸ਼ਤ ਜਮ੍ਹਾ) 'ਤੇ ਵਿਆਜ ਦਰ 8.25 ਫੀਸਦੀ ਤੋਂ ਵਧਾ ਕੇ 8.5 ਫੀਸਦੀ ਕਰ ਦਿੱਤੀ ਹੈ।
ਹੁਣ 6,999 ਰੁਪਏ 'ਚ ਕਰੋ ਸਿੰਗਾਪੁਰ ਦੀ ਹਵਾਈ ਯਾਤਰਾ
NEXT STORY