ਨਵੀਂ ਦਿੱਲੀ- ਸਿੰਗਾਪੁਰ ਦੀ ਹਵਾਬਾਜ਼ੀ ਕੰਪਨੀ ਟਾਈਗਰ ਏਅਰ ਨੇ ਇਕ ਸੀਮਿਤ ਸਮਾਂ ਮਿਆਦ ਦੇ ਲਈ ਸਿੰਗਾਪੁਰ ਤੋਂ ਵਾਪਸੀ ਦੀ ਯਾਤਰਾ 'ਤੇ ਮੁਫਤ ਟਿਕਟ ਦੀ ਪੇਸ਼ਕਸ਼ ਕਰਨ ਦੇ ਲਈ ਐਕਸਿਸ ਬੈਂਕ ਦੇ ਨਾਲ ਮੰਗਲਵਾਰ ਨੂੰ ਹੱਥ ਮਿਲਾਇਆ ਹੈ। ਐਕਸਿਸ ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਧਾਰਕ ਟਾਈਗਰ ਏਅਰ ਦੀ ਇਸ ਪੇਸ਼ਕਸ਼ ਦਾ ਲਾਹਾ ਲੈ ਸਕਦੇ ਹਨ।
ਹਵਾਬਾਜ਼ੀ ਕੰਪਨੀ ਨੇ ਇਸ ਪੇਸ਼ਕਸ਼ ਦਾ ਲਾਭ ਲੈਣ ਵਾਲੇ ਗਾਹਕਾਂ ਦੇ ਲਈ 6,999 ਰੁਪਏ ਦੇ ਵਿਸ਼ੇਸ਼ ਕਿਰਾਏ ਆਫਰ ਦੀ ਪੇਸ਼ਕਸ਼ ਕੀਤੀ ਹੈ। ਟਾਈਗਰ ਏਅਰ ਨੇ ਇਕ ਬਿਆਨ 'ਚ ਕਿਹਾ ਕਿ 'ਫਲਾਈ ਆਉਟ ਟੂ ਸਿੰਗਾਪੁਰ ਫਾਰ ਫਰੀ ਆਨ ਰਾਉਂਡ ਟ੍ਰਿਪ' ਦੇ ਤਹਿਤ ਬੁਕਿੰਗ ਵੀਰਵਾਰ ਤੋਂ ਖੁੱਲ੍ਹ ਰਹੀ ਹੈ ਅਤੇ ਲੋਕ ਅਗਲੇ ਸਾਲ 4 ਜਨਵਰੀ ਤੱਕ ਬੁਕਿੰਗ ਕਰਾ ਸਕਦੇ ਹਨ।
ਹਾਲਾਂਕਿ ਇਸ ਪੇਸ਼ਕਸ਼ ਦੇ ਤਹਿਤ ਬੁਕ ਕਰਾਏ ਗਏ ਟਿਕਟਾਂ ਤੋਂ ਯਾਤਰੀ ਦੋ ਪੜਾਵਾਂ 'ਚ ਯਾਤਰਾ ਕਰ ਸਕਣਗੇ। ਪਹਿਲਾ ਪੜਾਅ 19 ਜਨਵਰੀ, 2015 ਤੋਂ 31 ਮਾਰਚ, 2015 ਤੱਕ ਅਤੇ ਦੂਜਾ ਪੜਾਅ 6 ਜੁਲਾਈ ਤੋਂ 24 ਅਕਤੂਬਰ, 2015 ਤੱਕ ਦੇ ਲਈ ਹੈ।
ਜਿਓਮੀ ਨੂੰ ਅੰਤਰਿਮ ਰਾਹਤ, 8 ਜਨਵਰੀ ਤਕ ਵਿੱਕਰੀ ਦੀ ਇਜ਼ਾਜਤ
NEXT STORY