ਲੰਡਨ- ਚੀਨ ਵਿਚ ਫੈਕਟਰੀ ਉਤਪਾਦਨ ਦੇ ਕਮਜ਼ੋਰ ਅੰਕੜੇ ਆਉਣ ਅਤੇ ਡਾਲਰ ਦੇ ਮੁਕਾਬਲੇ ਦੁਨੀਆ ਦੀਆਂ ਹੋਰ ਕਰੰਸੀਆਂ ਦੀਆਂ ਕੀਮਤਾਂ ਵਿਚ ਆਈ ਗਿਰਾਵਟ ਨਾਲ ਮੰਗ ਹੋਰ ਡਿੱਗਣ ਦੀ ਆਸ਼ੰਕਾ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿਚ ਅੱਜ ਕੱਚਾ ਤੇਲ ਸਾਢੇ 5 ਸਾਲ ਤੋਂ ਜ਼ਿਆਦਾ ਦੇ ਨਵੇਂ ਘੱਟ ਤੋਂ ਘੱਟ ਪੱਧਰ 59 ਡਾਲਰ ਪ੍ਰਤੀ ਬੈਰਲ ਤਕ ਡਿੱਗ ਗਿਆ।
ਲੰਡਨ ਵਿਚ ਬੇਂਰਟ ਕਰੂਡ 59.02 ਡਾਲਰ ਪ੍ਰਤੀ ਬੈਰਲ ਤਕ ਡਿੱਗ ਗਿਆ ਜੋ ਮਈ 2009 ਦੇ ਬਾਅਦ ਦਾ ਘੱਟੋ-ਘੱਟ ਪੱਧਰ ਹੈ। ਹਾਲਾਂਕਿ ਬਾਅਦ ਵਿਚ ਥੋੜ੍ਹਾ ਸੁਧਰਦੇ ਹੋਏ ਇਹ ਪਿਛਲੇ ਦਿਨ ਦੇ ਮੁਕਾਬਲੇ 1.43 ਡਾਲਰ ਹੇਠਾਂ ਆ ਕੇ 59.63 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਕਮਜ਼ੋਰ ਸੰਸਾਰਕ ਅਰਥਵਿਵਸਥਾ ਦੇ ਦਬਾਅ ਵਿਚ ਅਜੇ ਵੀ ਇਹ 60 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਬਣਿਆ ਹੋਇਆ ਹੈ।
ਆਈ.ਸੀ.ਆਈ.ਸੀ.ਆਈ. ਬੈਂਕ ਨੇ ਬਲਕ ਡਿਪਾਜ਼ਿਟ ਦਰ 'ਚ ਵਾਧਾ ਕੀਤਾ
NEXT STORY