ਨਵੀਂ ਦਿੱਲੀ - ਚੋਣ ਨਤੀਜਿਆਂ ਤੋਂ ਪਹਿਲਾਂ 2014 ਦੀਆਂ ਲੋਕਸਭਾ ਚੋਣਾਂ ਇਸ ਲਿਹਾਜ ਨਾਲ ਵੀ ਖਾਸ ਰਹੀਆਂ ਕਿ ਇਸ ਸਾਲ ਗੂਗਲ 'ਤੇ ਲੱਭੇ ਗਏ ਵਿਸ਼ਿਆਂ ਵਿਚ ਦੇਸ਼ ਵਿਚ ਇਹ ਚੋਟੀ 'ਤੇ ਰਹੀ। ਦੁਨੀਆ ਦੀ ਸਭ ਤੋਂ ਵੱਡੀ ਸਰਚ ਇੰਜਨ ਗੂਗਲ ਨੇ ਅੱਜ ਇਸ ਸਾਲ ਲਈ ਦੇਸ਼ ਵਿਚ ਖੋਜੇ ਗਏ ਵਿਸ਼ਿਆਂ ਦੀ ਸੂਚੀ ਜਾਰੀ ਕਰਦੇ ਹੋਏ ਕਿਹਾ ਕਿ 'ਲੋਕਸਭਾ ਚੋਣਾਂ' ਤੋਂ ਬਾਅਦ ਵੈੱਬਸਾਈਟ 'ਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਗਏ ਵਿਸ਼ਿਆਂ ਵਿਚ ਫੀਫਾ ਵਿਸ਼ਵ ਕੱਪ 2014, ਆਈਫੋਨ 6, ਜੀ. ਏ. ਟੀ. ਈ. 2015 ਅਤੇ ਨਰਿੰਦਰ ਮੋਦੀ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਇੰਟਰਨੈੱਟ 'ਤੇ ਸਰਚ ਕੀਤੇ ਗਏ ਆਗੂਆਂ ਵਿਚੋਂ ਚੋਟੀ 'ਤੇ ਰਹੇ। ਉਹ ਬਾਲੀਵੁੱਡ ਸਿਤਾਰੇ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਤੋਂ ਵੀ ਅੱਗੇ ਰਹੇ। ਗੂਗਲ ਅਨੁਸਾਰ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਭਾਰਤ ਵਿਚ ਕੋਈ ਸਿਆਸੀ ਆਗੂ ਕਿਸੇ ਵੀ ਫਿਲਮੀ ਸਿਤਾਰੇ ਤੋਂ ਵਧੇਰੇ ਸਰਚ ਕੀਤਾ ਗਿਆ ਹੈ। ਸ਼੍ਰੇਣੀ ਵਾਰ ਖੋਜ ਦੇ ਮਾਮਲੇ ਵਿਚ ਭਾਰਤੀ ਰੇਲਵੇ ਦੀ ਟਿਕਟ ਬੁਕਿੰਗ ਸਾਈਟ ਆਈ. ਆਰ. ਸੀ. ਟੀ. ਸੀ. ਅੱਵਲ ਰਹੀ ਤੇ ਉਸ ਤੋਂ ਬਾਅਦ ਕ੍ਰਮਵਾਰ ਫਿਲਿਪ ਕਾਰਡ ਐੱਸ. ਬੀ. ਆਈ. ਆਨਲਾਈਨ, ਸਨੈਪਡੀਲ ਅਤੇ ਪੀ. ਐੱਨ. ਆਰ. ਸਟੇਟਸ ਦਾ ਨੰਬਰ ਰਿਹਾ।
ਐੱਚ. ਡੀ. ਐੱਫ. ਸੀ. ਬੈਂਕ ਵਲੋਂ 'ਬੈਂਕ ਆਪਕੀ ਮੁੱਠੀ ਮੇਂ' ਮੁਹਿੰਮ ਸ਼ੁਰੂ
NEXT STORY