ਵਾਰਾਣਸੀ - ਐੱਚ. ਡੀ. ਐੱਫ. ਸੀ. ਬੈਂਕ ਨੇ ਅੱਜ 'ਬੈਂਕ ਆਪ ਦੀ ਮੁੱਠੀ ਮੇਂ' ਮੁਹਿੰਮ ਦਾ ਸ਼ੁੱਭ ਆਰੰਭ ਕੀਤਾ, ਜਿਸ ਨਾਲ 75 ਤਰ੍ਹਾਂ ਦੀਆਂ ਬੈਂਕਿੰਗ ਲੈਣ-ਦੇਣ ਸਰਗਰਮੀਆਂ ਤੁਹਾਡੀ ਬਸ ਇਕ ਛੋਹ ਦੀ ਦੂਰੀ 'ਤੇ ਉਪਲਬਧ ਹਨ। ਇਹ ਭਾਰਤ ਵਿਚ ਕਿਸੇ ਵੀ ਬੈਂਕ ਵਲੋਂ ਆਪਣੀ ਤਰ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪੇਸ਼ਕਸ਼ ਹੈ। ਵਾਰਾਣਸੀ ਵਿਚ ਇਸ ਪੇਸ਼ਕਸ਼ ਦੇ ਸ਼ੁੱਭ ਆਰੰਭ ਮੌਕੇ ਐੱਚ. ਡੀ. ਐੱਫ. ਸੀ. ਬੈਂਕ ਦੇ ਡਿਜ਼ੀਟਨ ਬੈਂਕਿੰਗ ਮੁਖੀ ਸ਼੍ਰੀ ਨਿਤਿਨ ਚੁੱਘ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਾਹਕ ਲਈ ਇਸ ਸਹੂਲਤ ਤਹਿਤ ਐੱਫ. ਡੀ., ਆਰ. ਡੀ. , ਬਿੱਲ ਤੇ ਟੈਕਸ ਭੁਗਤਾਨ, ਬੀਮਾ, ਮਿਊਚਿਲ ਫੰਡ ਖਰੀਦਣ ਆਦਿ ਵਰਗੇ ਲੈਣ-ਦੇਣ ਤੋਂ ਇਲਾਵਾ ਅਨੁਕੂਲਿਤ ਸਥਾਨ ਵਿਸ਼ੇਸ਼ ਤੌਰ 'ਤੇ ਆਧਾਰਤ ਉਤਸ਼ਾਹਜਨਕ ਯੋਜਨਾਵਾਂ, ਖਰੀਦਦਾਰੀ, ਸੌਦੇ, ਖਾਣ-ਪੀਣ, ਸਿਨੇਮਾ ਅਤੇ ਮਨੋਰੰਜਨ ਆਦਿ ਵੀ ਉਪਲਬਧ ਹਨ।
3 ਸਾਲ ਵਿਚ 1.16 ਲੱਖ ਕਰੋੜ ਦੀ ਅਣ-ਐਲਾਨੀ ਆਮਦਨ ਦਾ ਪਤਾ ਲੱਗਾ
NEXT STORY