ਨਵੀਂ ਦਿੱਲੀ - ਦੇਸ਼ ਵਿਚ ਇੰਟਰਨੈੱਟ ਦੇ ਵਧਦੇ ਪ੍ਰਸਾਰ ਅਤੇ ਨੌਜਵਾਨਾਂ ਦੀ ਵਧ ਚੁੱਕੀ ਆਬਾਦੀ ਦੇ ਜ਼ੋਰ 'ਤੇ ਸੰਸਾਰ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਭਾਰਤ ਵਿਚ ਆਪਣਾ ਤੇਜ਼ੀ ਨਾਲ ਵਿਸਤਾਰ ਕੀਤਾ ਹੈ ਅਤੇ ਹੁਣ ਦੇਸ਼ ਵਿਚ ਉਸ ਦੇ 11.2 ਕਰੋੜ ਖਪਤਕਾਰ ਹਨ, ਜੋ ਅਮਰੀਕਾ ਤੋਂ ਬਾਅਦ ਸਭ ਤੋਂ ਵਧੇਰੇ ਹਨ। ਇਸ ਸਾਲ ਅਪ੍ਰੈਲ ਵਿਚ ਭਾਰਤ ਵਿਚ ਫੇਸਬੁੱਕ ਦੇ 10 ਕਰੋੜ ਖਪਤਕਾਰ ਸਨ ਅਤੇ ਸਤੰਬਰ ਦੇ ਅਖੀਰ ਤਕ ਮਾਸਿਕ ਸਰਗਰਮ ਖਪਤਕਾਰਾਂ ਦੀ ਗਿਣਤੀ ਵਧ ਕੇ 11.2 ਕਰੋੜ ਪੁੱਜ ਗਈ ਹੈ ਜਦਕਿ ਰੋਜ਼ਾਨਾ ਸਰਗਰਮ ਖਪਤਕਾਰਾਂ ਦੀ ਗਿਣਤੀ ਭਾਰਤ ਵਿਚ 5.2 ਕਰੋੜ ਹੈ। ਸੰਸਾਰ ਪੱਧਰ 'ਤੇ ਕੰਪਨੀ ਦੇ 1.35 ਅਰਬ ਖਪਤਕਾਰ ਹਨ ਜਦਕਿ ਰੋਜ਼ਾਨਾ ਸਰਗਰਮ ਖਪਤਕਾਰਾਂ ਦੀ ਗਿਣਤੀ 86.4 ਕਰੋੜ ਹੈ।
2012 'ਚ 6,00,000 ਕਰੋੜ ਰੁਪਏ ਦਾ ਕਾਲਾ ਧਨ ਵਿਦੇਸ਼ ਭੇਜਿਆ ਗਿਆ
NEXT STORY