ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ ਦੇ ਹਾਂ ਪੱਖੀ ਸੰਕੇਤ ਅਤੇ ਘਰੇਲੂ ਪੱਧਰ 'ਤੇ ਮੰਗ ਵਧਣ ਨਾਲ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਮਜ਼ਬੂਤ ਹੋ ਕੇ 27300 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ, ਜਦੋਂਕਿ ਚਾਂਦੀ 350 ਰੁਪਏ ਉਤਰ ਕੇ 9 ਦਿਨ ਦੇ ਹੇਠਲੇ ਪੱਧਰ 36700 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।
ਸਿੰਗਾਪੁਰ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸੋਨਾ ਹਾਜ਼ਰ 0.2 ਫੀਸਦੀ ਵਧ ਕੇ 1198.66 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਅਮਰੀਕੀ ਸੋਨਾ ਵਾਅਦਾ ਵੀ 0.40 ਫੀਸਦੀ ਦੀ ਬੜ੍ਹਤ ਦੇ ਨਾਲ 1199.10 ਡਾਲਰ ਪ੍ਰਤੀ ਔਂਸ ਰਿਹਾ।
ਡੀਲਰਾਂ ਦੇ ਮੁਤਾਬਕ ਅਮਰੀਕੀ ਫੈਡਰਲ ਰਿਜ਼ਰਵ ਦੀ ਇਸ ਸਾਲ ਦੀ ਅੰਤਿਮ ਬੈਠਕ ਵਿਚ ਵਿਆਜ ਦਰਾਂ ਵਿਚ ਛੇਤੀ ਕਟੌਤੀ ਕੀਤੇ ਜਾਣ ਦੇ ਸੰਕੇਤ ਮਿਲਣ ਦੀ ਉਮੀਦ 'ਚ ਨਿਵੇਸ਼ਕਾਂ ਦੀ ਗਾਹਕੀ ਨਾਲ ਪੀਲੀ ਧਾਤ 'ਚ ਤੇਜ਼ੀ ਦੇਖੀ ਜਾ ਰਹੀ ਹੈ। ਇਸ ਦੌਰਾਨ ਕੌਮਾਂਤਰੀ ਪੱਧਰ 'ਤੇ ਚਾਂਦੀ 0.18 ਫੀਸਦੀ ਉੱਪਰ 15.85 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਨਿਫਟੀ 8030 ਦੇ ਹੇਠਾਂ ਬੰਦ, ਸੈਂਸੈਕਸ 71 ਅੰਕ ਹੇਠਾਂ ਆਇਆ
NEXT STORY