ਮੁੰਬਈ- ਸ਼ੇਅਰ ਬਾਜ਼ਾਰ ਨੇ ਬੁੱਧਵਾਰ ਨੂੰ ਹੇਠਲੇ ਪੱਧਰ ਤੋਂ ਸ਼ਾਨਦਾਰ ਵਾਪਸੀ ਕੀਤੀ ਪਰ ਲਗਾਤਾਰ 5ਵੇਂ ਦਿਨ ਵੀ ਗਿਰਾਵਟ ਦੇ ਨਾਲ ਬੰਦ ਹੋਇਆ। ਖਰਾਬ ਗਲੋਬਲ ਸੰਕੇਤ ਅਤੇ ਐੱਫ.ਆਈ.ਆਈ. ਨਿਵੇਸ਼ਕਾਂ ਦੀ ਵਿਕਰੀ ਤੋਂ ਨਿਫਟੀ ਸ਼ੁਰੂਆਤੀ ਕਾਰੋਬਾਰ 'ਚ 8000 ਦੇ ਮਨੋਵਿਗਿਆਨਕ ਪੱਧਰ ਦੇ ਹੇਠਾਂ ਫਿਸਲ ਗਿਆ ਸੀ। ਬੁੱਧਵਾਰ ਨੂੰ ਸੈਂਸੈਕਸ 26469.42 ਦੇ ਹੇਠਲੇ ਪੱਧਰਾਂ ਤੱਕ ਟੁੱਟਿਆ, ਤਾਂ ਨਿਫਟੀ 7961.35 ਤੱਕ ਹੇਠਾਂ ਗਿਆ ਸੀ।
ਮੈਟਲ ਅਤੇ ਆਇਲ ਐਂਡ ਗੈਸ 'ਚ ਖਰੀਦਾਰੀ ਨਾਲ ਬਾਜ਼ਾਰ ਨੂੰ ਰਿਕਵਰ ਹੋਣ 'ਚ ਮਦਦ ਮਿਲੀ। ਹਾਲਾਂਕਿ ਫਾਰਮਾ, ਆਟੋ, ਰੀਅਲਟੀ, ਕੰਜ਼ਿਊਮਰ ਡਿਊਰੇਬਲਸ ਅਤੇ ਐੱਫ.ਐੱਮ.ਸੀ.ਜੀ. ਸ਼ੇਅਰਾਂ 'ਚ ਵਿਕਰੀ ਨਾਲ ਬਾਜ਼ਾਰ 'ਤੇ ਦਬਾਅ ਬਣਿਆ। ਜਦੋਂਕਿ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਵਿਕਰੀ ਹਾਵੀ ਰਹੀ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.6 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 1.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਅੰਤ ਵਿਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਸੈਂਸੈਕਸ 71.3 ਅੰਕ ਯਾਨੀ ਕਿ 0.25 ਫੀਸਦੀ ਦੀ ਗਿਰਾਵਟ ਦੇ ਨਾਲ 26710 ਦੇ ਪੱਧਰ 'ਤੇ ਬੰਦ ਹੋਇਆ ਹੈ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 37.8 ਅੰਕ ਯਾਨੀ ਕਿ 0.5 ਫੀਸਦੀ ਡਿਗ ਕੇ 8029.8 ਦੇ ਪੱਧਰ 'ਤੇ ਬੰਦ ਹੋਇਆ ਹੈ।
ਸਪਾਈਸਜੈੱਟ ਦੀਆਂ ਉਡਾਣਾਂ ਸਵੇਰੇ ਤੋਂ ਠੱਪ, ਸ਼ਾਮ ਤੱਕ ਫਿਰ ਚਾਲੂ ਹੋਣ ਦੀ ਉਮੀਦ
NEXT STORY