ਮੁੰਬਈ- ਭਾਰਤੀ ਕ੍ਰਿਕੇਟਰ ਵਿਰਾਟ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਇਕ ਵਾਰ ਫਿਰ ਖਬਰਾਂ ਦਾ ਹਿੱਸਾ ਬਣਦੇ ਨਜ਼ਰ ਆ ਰਹੇ ਹਨ। ਵਿਰਾਟ ਦਿੱਲੀ 'ਚ ਰਹਿੰਦੇ ਹਨ ਅਤੇ ਅਨੁਸ਼ਕਾ ਮੁੰਬਈ। ਜਦੋਂ ਕ੍ਰਿਕੇਟ ਦੀ ਟੀਮ ਵਿਦੇਸ਼ 'ਚ ਜਾਂਦੀ ਹੈ ਤਾਂ ਵਿਰਾਟ ਕੋਹਲੀ ਦਿੱਲੀ ਤੋਂ ਫਲਾਇਟ ਨਾ ਫੜਦੇ ਹੋਏ ਮੁੰਬਈ ਤੋਂ ਫੜਦੇ ਹਨ। ਕਈ ਵਾਰ ਅਨੁਸ਼ਕਾ ਦੇ ਭਰਾ ਹੀ ਵਿਰਾਟ ਨੂੰ ਘਰ ਲਿਆਉਂਦੇ ਹਨ ਪਰ ਹੁਣ ਲੱਗਦਾ ਹੈ ਕਿ ਵਿਰਾਟ ਨੂੰ ਅਨੁਸ਼ਕਾ ਦੇ ਘਰ ਵਾਲਿਆਂ ਦੀ ਮੌਜੂਦਗੀ ਚੰਗੀ ਨਹੀਂ ਲੱਗਦੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਲਈ ਮੁੰਬਈ 'ਚ ਹੀ ਘਰ ਦਿਖਵਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਇਹ ਘਰ ਕਿਰਾਏ 'ਤੇ ਲੈਣਗੇ। ਇਸ ਘਰ ਦੀ ਵਰਤੋਂ ਵਿਰਾਟ ਕੋਹਲੀ ਉਦੋਂ ਕਰਨਗੇ ਜਦੋਂ ਉਹ ਮੁੰਬਈ 'ਚ ਅਨੁਸ਼ਕਾ ਨਾਲ ਹੋਣਗੇ। ਦੇਖਦੇ ਹਨ ਇਹ ਮਕਾਨ ਕਦੋਂ ਮਿਲਦਾ ਹੈ ਅਤੇ ਵਿਰਾਟ ਕਦੋਂ ਇਸ ਘਰ 'ਚ ਅਨੁਸ਼ਕਾ ਨਾਲ ਆਉਂਦੇ ਹਨ। ਆਸਟ੍ਰੇਲੀਆ ਦੇ ਲੰਬੇ ਦੌਰੇ ਤੋਂ ਬਾਅਦ ਟੀਮ ਇੰਡੀਆ ਨੂੰ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਲਈ ਆਸਟ੍ਰੇਲੀਆ 'ਚ ਹੀ ਵਰਲਡ ਕੱਪ ਲਈ ਰੁਕਣਾ ਪਿਆ ਹੈ। ਵਿਰਾਟ ਕੋਹਲੀ ਅਤੇ ਅਨੁਸ਼ਕਾ ਵੱਲੋਂ ਸਾਫ ਹੈ ਕਿ ਉਹ ਵਿਆਹ ਕਰਨਗੇ। ਵਿਆਹ ਲਈ ਦੋਵਾਂ ਦੇ ਪਰਿਵਾਰ ਗੰਭੀਰ ਹਨ। ਇਕ ਦੂਜੇ ਦੇ ਪਰਿਵਾਰ ਇਸ ਰਿਸ਼ਤੇ 'ਤੇ ਮੋਹਰ ਲਗਾਉਣ ਲਈ ਮਿਲ ਵੀ ਚੁੱਕੇ ਹਨ। ਦੇਖਣਾ ਇਹ ਹੈ ਕਿ ਦੋਵੇਂ ਹੁਣ ਵਿਆਹ ਕਦੋਂ ਤੱਕ ਕਰਵਾਉਂਦੇ ਹਨ।
ਕਾਲਾ ਹਿਰਨ ਮਾਮਲਾ : ਸੁਣਵਾਈ ਤੋਂ ਪਹਿਲਾਂ ਕੇਸ 'ਚ ਆਇਆ ਨਵਾਂ ਮੋੜ
NEXT STORY