ਜੋਧਪੁਰ- ਬਾਲੀਵੁੱਡ ਸਟਾਰ ਸਲਮਾਨ ਖਾਨ ਖਿਲਾਫ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੇ ਮਾਮਲੇ 'ਚ 16 ਸਾਲ ਬਾਅਦ ਮੰਗਲਵਾਰ ਨੂੰ ਅੰਤਿਮ ਬਹਿਸ ਹੋਣ ਤੋਂ ਠੀਕ ਪਹਿਲਾਂ ਇਕ ਨਵਾਂ ਮੋੜ ਆਇਆ। ਕੋਰਟ 'ਚ ਸਲਮਾਨ ਖਾਨ ਦੀ ਭੈਣ ਅਲਵੀਰਾ ਨੇ ਇਕ ਬਿਨੈ-ਪੱਤਰ ਪੇਸ਼ ਕਰਕੇ ਮੁੰਬਈ ਪੁਲਸ ਦੇ ਤਤਕਾਲੀਨ ਡੀ. ਸੀ. ਪੀ. ਵਲੋਂ 1999 'ਚ ਜਾਰੀ ਸ਼ੋਅ ਕੌਜ਼ ਨਾਟਿਸ, ਜਿਸ ਵਿਚ ਸਲਮਾਨ ਦੇ ਲਾਇਸੰਸ ਨੂੰ ਰੱਦ ਕਰਨ ਲਈ ਕਿਹਾ ਗਿਆ ਸੀ, ਦੀ ਅਸਲ ਕਾਪੀ ਸਣੇ ਡੀ. ਸੀ. ਪੀ. ਨੂੰ ਕੋਰਟ 'ਚ ਤਲਬ ਕਰਨ ਦੀ ਗੁਹਾਰ ਲਗਾਈ। ਇਸ ਕਾਰਨ ਮੰਗਲਵਾਰ ਨੂੰ ਆਖਰੀ ਬਹਿਸ ਸ਼ੁਰੂ ਨਹਂ ਹੋ ਸਕੀ। ਬਿਨੈ-ਪੱਤਰ 'ਤੇ ਬੁੱਧਵਾਰ ਨੂੰ ਬਹਿਸ ਹੋਵੇਗੀ।
ਬਿਨੈ-ਪੱਤਰ 'ਚ ਕਿਹਾ ਗਿਆ ਹੈ ਕਿ ਤਤਕਾਲੀਨ ਲਾਇਸੈਂਸਿੰਗ ਅਥਾਰਟੀ ਪੁਲਸ ਹੈੱਡਕੁਆਰਟਰ ਮੁੰਬਈ 'ਚ ਇਸਤਗਾਸਾ ਦਸਬੀਰ ਭਾਰਤੀ ਨੇ 29 ਦਸੰਬਰ 1999 ਨੂੰ ਸਲਮਾਨ ਖਾਨ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਸਲਮਾਨ ਨੇ 1 ਤੇ 2 ਅਕਤੂਬਰ 1998 ਦੀ ਮੱਧ ਰਾਤ 'ਚ ਹਿਰਨਾਂ ਦੇ ਸ਼ਿਕਾਰ 'ਚ ਹਥਿਆਰਾਂ ਦੀ ਵਰਤੋਂ ਕੀਤੀ, ਇਸ ਲਈ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਇਸ ਨੋਟਿਸ ਦੇ ਆਧਾਰ 'ਤੇ ਸਲਮਾਨ ਦੇ ਵਕੀਲ ਦਾ ਕਹਿਣਾ ਸੀ ਕਿ ਇਸ ਦਾ ਮਤਲਬ ਇਹ ਹੋਇਆ ਕਿ 29 ਸਤੰਬਰ 1999 ਤਕ ਹਥਿਆਰ ਲਾਇਸੰਸ ਜਾਇਜ਼ ਸੀ, ਜਿਸ ਨੂੰ ਰੱਦ ਨਹੀਂ ਕੀਤਾ ਗਿਆ ਸੀ। ਅਜਿਹੀ ਸਥਿਤੀ 'ਚ ਅਕਤੂਬਰ 1998 'ਚ ਲਾਇਸੰਸ ਨਾਜਾਇਜ਼ ਕਿਵੇਂ ਹੋ ਸਕਦਾ ਹੈ? ਇਸ ਦੇ ਆਧਾਰ 'ਤੇ ਹੀ ਸਲਮਾਨ ਦੇ ਵਕੀਲ ਨੇ ਤਤਕਾਲੀਨ ਡੀ. ਸੀ. ਪੀ. ਨੂੰ ਮੂਲ ਨੋਟਿਸ ਸਣੇ ਤਲਬ ਕਰਨ ਦੀ ਗੁਹਾਰ ਲਗਾਈ ਹੈ।
'ਕਤਰਾ' ਗੀਤ 'ਚ ਬਿਪਾਸ਼ਾ ਦੀ ਬੋਲਡਨੈੱਸ ਨੇ ਲਗਾਈ ਅੱਗ, ਦੇਖ ਕੇ ਛੁੱਟਣਗੇ ਪਸੀਨੇ (ਵੀਡੀਓ)
NEXT STORY