ਨਵੀਂ ਦਿੱਲੀ- ਅਲੀਬਾਬਾ ਦੇ ਸੰਸਥਾਪਕ ਅਤੇ ਕਾਰਜਕਾਰੀ ਪ੍ਰਧਾਨ ਜੈਕ ਮਾ ਦੀ ਸੰਪਤੀ 'ਚ 2014 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਅਰਬਪਤੀ ਉਦਮੀ ਦੀ ਸੰਪਤੀ ਸਾਲ ਦੇ ਦੌਰਾਨ ਸਭ ਤੋਂ ਜ਼ਿਆਦਾ 18.5 ਅਰਬ ਡਾਲਰ ਵੱਧ ਕੇ 29.2 ਅਰਬ ਡਾਲਰ ਹੋ ਗਈ।
ਮਸ਼ਹੂਰ ਨਿਵੇਸ਼ਕ ਵਾਰੇਨ ਬਫੇ ਇਸ ਸਾਲ ਸਭ ਤੋਂ ਵੱਧ ਲਾਭ ਦਰਜ ਕਰਨ ਵਾਲੇ ਅਰਬਪਤੀਆਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਰਹੇ। ਨਿਜੀ ਸੰਪਤੀ ਸਲਾਹਕਾਰ ਵੈਲਥ-ਐੱਕਸ ਦੇ ਮੁਤਾਬਕ ਅੰਗਰੇਜ਼ੀ ਦੇ ਸਿੱਖਿਅਕ ਤੋਂ ਅਰਬਪਤੀ ਦਾ ਸਫਰ ਤੈਅ ਕਰਨ ਵਾਲੇ ਉਦਮੀ ਇਸ ਸਾਲ ਸਭ ਤੋਂ ਵੱਧ ਫਾਇਦੇ 'ਚ ਰਹੇ। ਉਨ੍ਹਾਂ ਦੀ ਸੰਪਤੀ 'ਚ 173 ਫੀਸਦੀ ਦਾ ਵਾਧਾ ਹੋਇਆ। ਸਤੰਬਰ 'ਚ ਆਏ ਅਲੀਬਾਬਾ ਦੇ ਬੇਹੱਦ ਸਫਲ ਆਈ.ਪੀ.ਓ. ਅਤੇ ਉਸ ਦੇ ਬਾਅਦ ਕੰਪਨੀ ਸ਼ੇਅਰਾਂ ਦੇ ਚੰਗੇ ਪ੍ਰਦਰਸ਼ਨ ਨਾਲ ਉਨ੍ਹਾਂ ਦੀ ਸੰਪਤੀ ਵਧੀ ਹੈ।
ਬਰਕਸ਼ਾਇਰ ਹੈਥਵੇ ਦੇ ਚੇਅਰਮੈਨ ਨੂੰ 2014 'ਚ 13.5 ਅਰਬ ਡਾਲਰ ਦਾ ਮੁਨਾਫਾ ਹੋਇਆ ਜੋ ਪਿਛਲੇ ਸਾਲ ਦੇ ਮੁਕਾਬਲੇ 23 ਫੀਸਦੀ ਵੱਧ ਹੈ ਅਤੇ ਇਸ ਨਾਲ ਉਸ ਦੀ ਸੰਪਤੀ ਵੱਧ ਕੇ 72.6 ਅਰਬ ਡਾਲਰ ਹੋ ਗਈ। ਇਸ ਵਿਚਾਲੇ ਵਿਸ਼ਵ ਦੇ ਸਭ ਤੋਂ ਅਮੀਰ ਵਿਅਕਤੀ ਬਿਲ ਗੇਟਸ ਦੀ ਸ਼ੁੱਧ ਸੰਪਤੀ 2014 'ਚ 10.5 ਅਰਬ ਡਾਲਰ ਵਧੀ ਅਤੇ 83.1 ਅਰਬ ਡਾਲਰ 'ਤੇ ਪਹੁੰਚ ਗਈ ਅਤੇ ਉਹ ਸਭ ਤੋਂ ਵੱਧ ਲਾਭ ਦਰਜ ਕਰਨ ਵਾਲਿਆਂ ਦੀ ਵੈਲਥ ਐੱਕਸ ਸੂਚੀ 'ਚ ਤੀਜੇ ਸਥਾਨ 'ਤੇ ਰਹੇ।
ਸਭ ਤੋਂ ਜ਼ਿਆਦਾ ਲਾਭ ਕਮਾਉਣ ਵਾਲਿਆਂ ਦੀ ਸੂਚੀ 'ਚ ਚੋਟੀ ਦੇ ਪੰਜ 'ਚ ਫੇਸਬੁਕ ਸੰਸਥਾਪਕ ਮਾਰਕ ਜੁਕਰਬਰਗ ਅਤੇ ਦੂਰਸੰਚਾਰ ਕੰਪਨੀ ਐਲਟਿਸ ਦੇ ਸੰਸਥਾਪਕ ਪੈਟ੍ਰਿਕ ਦ੍ਰਾਹੀ ਵੀ ਸ਼ਾਮਲ ਹਨ। ਜੁਕਰਬਰਗ ਦੀ ਸੰਪਤੀ 8.4 ਅਰਬ ਡਾਲਰ ਵੱਧ ਕੇ 33.1 ਅਰਬ ਡਾਲਰ ਹੋ ਗਈ ਜਦੋਂਕਿ ਦ੍ਰਾਹੀ ਦੀ ਸੰਪਤੀ 5.1 ਅਰਬ ਡਾਲਰ ਵੱਧ ਕੇ 12.9 ਅਰਬ ਡਾਲਰ ਰਹੀ।
ਸੋਨਾ ਮਜ਼ਬੂਤ ਪਰ ਚਾਂਦੀ 'ਚ ਗਿਰਾਵਟ ਜਾਰੀ
NEXT STORY