ਨਵੀਂ ਦਿੱਲੀ- ਦੇਸ਼ 'ਚ ਇਨ੍ਹਾਂ ਦਿਨਾਂ 'ਚ ਲੋਕਾਂ 'ਚ ਆਨਲਾਈਨ ਸ਼ਾਪਿੰਗ ਦਾ ਕ੍ਰੇਜ਼ ਵਧਦਾ ਹੀ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਕਾਰ ਅਤੇ ਦੋਪਹੀਆ ਵਾਹਨ ਕੰਪਨੀਆਂ ਕਿਵੇਂ ਪੱਛੇ ਰਹਿ ਸਕਦੀਆਂ ਹਨ।
ਗੂਗਲ ਦੇ 3 ਰੋਜ਼ਾ ਛੋਟ ਪ੍ਰੋਗਰਾਮ ਗ੍ਰੇਟ ਆਨਲਾਈਨ ਸ਼ਾਪਿੰਗ ਫੈਸਟੀਵਲ ਜੀ.ਓ.ਐੱਸ.ਐੱਫ. 'ਤੇ ਵਾਹਨ ਕੰਪਨੀਆਂ ਨੇ ਆਪਣੇ ਮਾਡਲਾਂ ਮਹਿੰਦਰਾ ਐਂਡ ਮਹਿੰਦਰਾ, ਫਾਕਸਵੈਗਨ ਅਤੇ ਨਿਸਾਨ ਜਿਹੀਆਂ ਮਹਿੰਗੀਆਂ ਕਾਰ ਬ੍ਰਾਂਡ ਸਮੇਤ ਘੱਟੋ-ਘੱਟ 9 ਵਾਹਨ ਕੰਪਨੀਆਂ ਜੀ.ਓ.ਐੱਸ.ਐੱਫ. ਦੇ ਤਹਿਤ ਗਾਹਕਾਂ ਨੂੰ 30,000 ਤੋਂ 1,42,000 ਰੁਪਏ ਤੱਕ ਦੀ ਛੋਟ ਅਤੇ ਹੋਰ ਲਾਭ ਦੇ ਆਫਰਸ ਦਿੱਤੇ ਜਾ ਰਹੇ ਹਨ।
ਫੋਰਡ ਇੰਡੀਆ ਨੇ ਈ-ਮੇਲ ਦੇ ਦੌਰਾਨ ਆਨਲਾਈਨ ਖਰੀਦਾਰੀ 'ਤੇ ਮਾਮੂਲੀ ਛੋਟ ਦੀ ਪੇਸ਼ਕਸ਼ ਕੀਤੀ, ਕਿਉਂਕਿ ਉਪਭੋਗਤਾ 31 ਦਸੰਬਰ ਤੋਂ ਪਹਿਲੇ ਸਪਲਾਈ ਕਰਨ ਦੀ ਮੰਗ ਕਰ ਰਹੇ ਹਨ ਜਦੋਂਕਿ ਮਹਿੰਦਰਾ ਐਂਡ ਮਹਿੰਦਰਾ ਜਿਹੀਆਂ ਕਈ ਕੰਪਨੀਆਂ ਨੇ ਆਪਣੇ 24 ਰੋਜ਼ਾ ਆਫਲਾਈਨ ਛੋਟ ਦੀ ਪੇਸ਼ਕਸ਼ ਨੂੰ ਉਤਸ਼ਾਹਤ ਕੀਤਾ ਹੈ, ਤਾਂ ਜੋ ਜੀ.ਓ.ਐੱਸ.ਐੱਫ. ਦੇ ਤਹਿਤ ਵੱਧ ਤੋਂ ਵੱਧ ਗਾਹਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੇ।
ਰੇਲਵੇ ਨੇ ਕੀਤੀ ਮੁਸ਼ਕਲ 'ਚ ਫਸੇ ਹਵਾਈ ਜਹਾਜ਼ ਦੇ ਯਾਤਰੀਆਂ ਦੀ ਮਦਦ
NEXT STORY