ਨਵੀਂ ਦਿੱਲੀ- ਭਾਰਤੀ ਰੇਲ ਇਸ ਤਰ੍ਹਾਂ ਨਾਲ ਅੱਗੇ ਵੱਧ ਕੇ ਕਿਸੇ ਦੀ ਸਹਾਇਤਾ ਕਰੇ, ਵਿਸ਼ਵਾਸ ਤਾਂ ਨਹੀਂ ਹੁੰਦਾ ਪਰ ਇਹ ਸੱਚ ਹੈ। ਮੰਗਲਵਾਰ ਨੂੰ ਸਪਾਈਸ ਜੈੱਟ ਦੀ ਦੋ ਉਡਾਣਾਂ ਰੱਦ ਹੋ ਗਈਆਂ। ਇਸ ਨਾਲ ਇਨ੍ਹਾਂ ਉਡਾਣਾਂ ਰਾਹੀਂ ਚੇਨਈ ਜਾਣ ਵਾਲੀਆਂ 45 ਵਿਦਿਆਰਥਣਾਂ ਮੁਸ਼ਕਲ 'ਚ ਫਸ ਗਈਆਂ। ਇਸ ਤੋਂ ਬਾਅਦ ਭਾਰਤੀ ਰੇਲ ਨੇ ਅੱਗੇ ਆ ਕੇ ਇਨ੍ਹਾਂ ਵਿਦਿਆਰਥਣਾਂ ਦੀ ਸਹਾਇਤਾ ਕੀਤੀ।
ਉਨ੍ਹਾਂ ਦੇ ਲਈ ਪਹਿਲੇ ਠਹਿਰਣ ਦੀ ਵਿਵਸਥਾ ਕੀਤੀ ਗਈ। ਇਸ ਦੇ ਤਹਿਤ ਇਨ੍ਹਾਂ ਨੂੰ ਨਵੀਂ ਦਿੱਲੀ ਸਟੇਸ਼ਨ 'ਤੇ ਹੀ ਪੰਜ ਕਮਰੇ ਉਪਲਬਧ ਕਰਵਾਏ ਗਏ ਅਤੇ 2 ਕਮਰੇ ਨੇੜੇ ਦੇ ਜਿੰਜਰ ਹੋਟਲ 'ਚ। ਇਸ ਤੋਂ ਬਾਅਦ ਚੇਨਈ ਜਾਣ ਵਾਲੀ ਰਾਜਧਾਨੀ ਐੱਕਸਪ੍ਰੈੱਸ 'ਚ ਇਨ੍ਹਾਂ ਵਿਦਿਆਰਥਣਾਂ ਨੂੰ ਭੇਜਣ ਦੇ ਲਈ ਇਕ ਐੱਕਸਟ੍ਰਾ ਏ.ਸੀ. ਥ੍ਰੀ ਟਾਇਰ ਬੋਗੀ ਅਟੈਚ ਕੀਤੀ ਗਈ। ਇਸ ਟ੍ਰੇਨ ਵਿਚ ਇਨ੍ਹਾਂ 45 ਵਿਦਿਆਰਥਣਾਂ ਦੇ ਲਈ ਕਨਫਰਮ ਟਿਕਟ ਦੀ ਵਿਵਸਥਾ ਕਰ ਕੇ ਉਨ੍ਹਾਂ ਨੂੰ ਰਵਾਨਾ ਕੀਤਾ ਗਿਆ।
ਅਲੀਬਾਬਾ ਦਾ ਕਮਾਲ, ਸੰਸਥਾਪਕ ਜੈਕ ਮਾ ਹੋਏ ਮਾਲਾਮਾਲ
NEXT STORY