ਮੁੰਬਈ- ਤੇਲ ਦਰਾਮਦਕਾਰ ਕੰਪਨੀਆਂ ਦੀ ਡਾਲਰ ਵਿਕਰੀ ਨਾਲ ਬੁੱਧਵਾਰ ਨੂੰ ਅੰਤਰਬੈਂਕ ਮੁਦਰਾ ਬਾਜ਼ਾਰ 'ਚ ਰੁਪਿਆ ਸੱਤ ਪੈਸੇ ਡਿਗ ਕੇ 63.60 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਪਿਛਲੇ ਕਾਰੋਬਾਰੀ ਸੈਸ਼ਨ 'ਚ ਇਹ 63.53 ਰੁਪਏ ਪ੍ਰਤੀ ਡਾਲਰ ਰਿਹਾ ਸੀ।
ਸ਼ੁਰੂਆਤੀ ਕਾਰੋਬਾਰ 'ਚ 34 ਪੈਸੇ ਹੇਠਾਂ ਆ ਕੇ 63.87 ਰੁਪਏ ਪ੍ਰਤੀ ਡਾਲਰ 'ਤੇ ਖੁਲ੍ਹਿਆ ਰੁਪਿਆ ਸੈਸ਼ਨ ਦੇ ਦੌਰਾਨ ਗਾਹਕੀ ਦੇ ਦਬਾਅ 'ਚ 63.90 ਰੁਪਏ ਪ੍ਰਤੀ ਡਾਲਰ ਦੇ ਘੱਟੋ-ਘੱਟ ਪੱਧਰ ਤੱਕ ਉਤਰਿਆ ਪਰ ਵਿਕਰੀ ਹੋਣ ਨਾਲ ਇਹ 63.55 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚਿਆ।
ਅੰਤ 'ਚ ਪਿਛਲੇ ਦਿਨ ਦੇ ਮੁਕਾਬਲੇ 7 ਪੈਸੇ ਟੁੱਟ ਕੇ 63.60 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਡੀਲਰਾਂ ਦੇ ਮੁਤਾਬਕ ਸ਼ੇਅਰ ਬਾਜ਼ਾਰ 'ਚ ਜਾਰੀ ਗਿਰਾਵਟ ਦੇ ਨਾਲ ਹੀ ਦੁਨੀਆ ਦੀਆਂ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ 'ਚ ਡਾਲਰ ਦੀ ਜ਼ਬਰਦਸਤ ਤੇਜ਼ੀ ਨਾਲ ਰੁਪਏ 'ਤੇ ਦਬਾਅ ਬਣਿਆ ਹੈ।
ਜਨਵਰੀ ਤੋਂ ਕਾਰਾਂ ਦੀਆਂ ਕੀਮਤਾਂ 18,000 ਰੁਪਏ ਤੱਕ ਵਧਾਵੇਗੀ ਨਿਸਾਨ
NEXT STORY