ਨਵੀਂ ਦਿੱਲੀ- ਜਾਪਾਨੀ ਕਾਰ ਕੰਪਨੀ ਨਿਸਾਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਅਗਲੇ ਮਹੀਨੇ ਤੋਂ ਭਾਰਤ 'ਚ ਆਪਣੀਆਂ ਨਿਸਾਨ ਅਤੇ ਡੈਟਸਨ ਵਾਹਨਾਂ ਦੀ ਸੰਪੂਰਨ ਰੇਂਜ ਦੀਆਂ ਕੀਮਤਾਂ 18,000 ਰੁਪਏ ਤੱਕ ਵਧਾਵੇਗੀ।
ਨਿਸਾਨ ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਨਿਸਾਨ ਕਾਰਾਂ ਦੀਆਂ ਕੀਮਤਾਂ ਢਾਈ ਫੀਸਦੀ ਤੱਕ ਅਤੇ ਡੈਟਸਨ ਦੀਆਂ ਕੀਮਤਾਂ ਤਿੰਨ ਫੀਸਦੀ ਤੱਕ ਵਧਾਈਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਨਾਲ ਡੈਟਸਨ ਕਾਰਾਂ ਦੀਆਂ ਕੀਮਤਾਂ 11,000 ਰੁਪਏ ਤੱਕ ਅਤੇ ਨਿਸਾਨ ਰੇਂਜ ਦੀਆਂ ਕਾਰਾਂ ਦੀਆਂ ਕੀਮਤਾਂ 18,000 ਰੁਪਏ ਤੱਕ ਵਧ ਜਾਣਗੀਆਂ।
ਕੰਪਨੀ ਭਾਰਤ 'ਚ ਨਿਸਾਨ ਬ੍ਰਾਂਡ ਦੇ ਤਹਿਤ ਮਾਈਕ੍ਰਾ ਐਕਟਿਵ, ਮਾਈਕ੍ਰਾ, ਸਨੀ, ਇਵਾਲੀਆ ਅਤੇ ਟੇਰੈਨੋ ਦੀ ਵਿਕਰੀ ਕਰਦੀ ਹੈ ਜਿਨ੍ਹਾਂ ਦੀ ਦਿੱਲੀ ਸ਼ੋਅਰੂਮ 'ਚ ਕੀਮਤ 4.19 ਲੱਖ ਰੁਪਏ ਤੋਂ 12.49 ਲੱਖ ਦੇ ਵਿਚਾਲੇ ਹੈ, ਜਦੋਂਕਿ ਐਂਟਰੀ ਲੈਵਲ ਡੈਟਸਨ ਗੋ ਦੀ ਕੀਮਤ 3.12 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਆਨਲਾਈਨ ਖਰੀਦੋ ਗੱਡੀ, ਪਾਓ 1.42 ਲੱਖ ਤੱਕ ਦੀ ਛੋਟ!
NEXT STORY