ਚੰਡੀਗੜ੍ਹ (ਪਰਾਸ਼ਰ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪ੍ਰਦੇਸ਼ ਵਿਚ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਸਥਾਨਕ ਸਰਕਾਰਾਂ ਚੋਣਾਂ ਤੇ 2017 ਵਿਧਾਨ ਸਭਾ ਦੀਆਂ ਚੋਣਾਂ ਮਿਲ ਕੇ ਹੀ ਲੜਨਗੇ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆ ਵਿਚਕਾਰ ਸਾਂਝ ਦਹਾਕਿਆਂ ਪੁਰਾਣੀ ਹੈ। ਸਿਰਫ਼ ਰਾਜਨੀਤਿਕ ਗਠਜੋੜ ਨਾ ਹੋ ਕੇ ਇਹ ਸਾਂਝ ਪੰਜਾਬ ਵਿਚ ਸੰਪ੍ਰਦਾਇਕ ਏਕਤਾ, ਭਾਈਚਾਰਾ ਸਾਂਝ ਤੇ ਅਮਨ ਸ਼ਾਂਤੀ ਬਣਾਏ ਰੱਖਣ ਵਿਚ ਵੀ ਸਹਾਇਕ ਸਿੱਧ ਹੋਈ ਹੈ। ਇਸ ਲਈ ਦੋਵੇਂ ਪਾਰਟੀਆਂ ਮਿਲ ਕੇ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਗੀਆਂ।
ਇਸ ਦੌਰਾਨ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਕੀ ਕਾਰਨ ਹੈ ਕਿ ਕੇਂਦਰ ਵਿਚ ਮੋਦੀ ਸਰਕਾਰ ਬਣਨ ਤੇ ਹਰਿਆਣਾ ਵਿਚ ਭਾਜਪਾ ਦੀ ਜਿੱਤ ਮਗਰੋਂ ਭਾਜਪਾ ਦੇ ਅਕਾਲੀ ਦਲ ਪ੍ਰਤੀ ਰਵੱਈਏ ਵਿਚ ਕਾਫ਼ੀ ਪਰਿਵਰਤਨ ਆਇਆ ਹੈ? ਬਾਦਲ ਨੇ ਕਿਹਾ ਕਿ ਇਸ ਦਾ ਕਾਰਨ ਤੁਸੀਂ ਭਾਜਪਾ ਤੋਂ ਹੀ ਪੁੱਛੋ। ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ, ਸਾਡਾ ਰਵੱਈਆ ਨਾ ਹੀ ਬਦਲਿਆ ਹੈ ਤੇ ਨਾ ਹੀ ਬਦਲੇਗਾ। ਪੰਜਾਬ ਵਿਚ ਆਰ.ਐੱਸ.ਐੱਸ. ਵਲੋਂ ਪਿੰਡਾਂ ਤੇ ਕਸਬਿਆਂ ਵਿਚ ਸ਼ਾਖਾਵਾਂ ਲਗਾਉਣ ਤੇ ਭਾਜਪਾ ਵਲੋਂ ਸ਼ੁਰੂ ਕੀਤੇ ਗਏ ਭਰਤੀ ਅਭਿਆਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਆਪਣਾ ਆਧਾਰ ਮਜ਼ਬੂਤ ਕਰਨ ਤੇ ਗਤੀਵਿਧੀਆਂ ਕਰਨ ਦਾ ਅਧਿਕਾਰ ਹੈ। ਇਸ ਵਿਚ ਕੁੱਝ ਗਲਤ ਨਹੀਂ ਹੈ।
ਪ੍ਰਵਾਸੀ ਔਰਤ ਨੂੰ ਬੇਰਹਿਮੀ ਨਾਲ ਕਤਲ ਕਰਕੇ ਉਤਾਰਿਆ ਮੌਤ ਦੇ ਘਾਟ
NEXT STORY