ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)-ਸਥਾਨਕ ਸੇਤੀਆ ਪੇਪਰ ਮਿੱਲ ਨੇੜੇ ਕਮਰੇ 'ਚ ਰਹਿ ਰਹੇ ਪ੍ਰਵਾਸੀ ਪਰਿਵਾਰ ਦੀ ਇਕ ਔਰਤ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਜੂ ਪੁੱਤਰ ਸ਼ੇਵੀ ਰਾਮ ਵਾਸੀ ਯੂ.ਪੀ (ਬਿਹਾਰ) ਜੋ ਕਿ ਸੇਤੀਆਂ ਪੇਪਰ ਮਿੱਲ ਕੋਲ ਢਾਬੇ ਤੇ ਕਾਰੀਗਰ ਦਾ ਕੰਮ ਕਰਦਾ ਸੀ ਅਤੇ ਆਪਣੀ ਪਤਨੀ ਮੰਜੂ ਕੁਮਾਰੀ ਅਤੇ ਤਿੰਨ ਮਹੀਨਿਆ ਦੇ ਬੱਚੇ ਨਾਲ ਸੇਤੀਆ ਪੇਪਰ ਮਿੱਲ ਰੁਪਾਣਾ ਦੇ ਸਾਹਮਣੇ ਬਣੇ ਕਮਰਿਆਂ 'ਚ ਕਿਰਾਏ ਤੇ ਕਮਰਾ ਲੈ ਕੇ ਪਿਛਲੇ ਇਕ ਸਾਲ ਤੋਂ ਰਹਿ ਰਿਹਾ ਸੀ। ਰਾਜੂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ 10ਵਜ਼ੇ ਹੋਟਲ ਤੇ ਡਿਊਟੀ ਕਰਨ ਲਈ ਗਿਆ ਹੋਇਆ ਸੀ। ਜਦ ਸਵੇਰੇ ਤਕਰੀਬਨ 4 ਵਜ਼ੇ ਦੂਸਰੇ ਕਮਰੇ 'ਚ ਰਹਿ ਰਹੇ ਆਦਮੀ ਨੇ ਦੱਸਿਆ ਕਿ ਤੇਰੀ ਪਤਨੀ ਬਾਹਰ ਪਈ ਹੈ ਤਾਂ ਉਹ ਆਪਣੇ ਕਮਰੇ 'ਚ ਪਹੁੰਚਿਆਂ ਤੇ ਦੇਖਿਆ ਕਿ ਪਤਨੀ ਮੰਜੂ ਦੇ ਸਿਰ 'ਚ ਗੰਭੀਰ ਸੱਟ ਵੱਜੀ ਹੋਈ ਸੀ। ਖੂਨ ਨਾਲ ਕੱਪੜੇ ਭਰੇ ਪਏ ਅਤੇ ਉਸ ਦੀ ਮੌਤ ਹੋ ਚੁੱਕੀ ਸੀ।
ਰਾਜੂ ਅਨੁਸਾਰ ਉਹ ਆਪਣੀ ਪਤਨੀ ਦੀ ਲਾਸ਼ ਨੂੰ ਚੁੱਕ ਕੇ ਕਮਰੇ 'ਚ ਲੈ ਆਇਆ ਅਤੇ ਬੱਚੇ ਨੂੰ ਸੰਭਾਲਿਆ। ਇਸ ਘਟਨਾ ਦੀ ਜਾਣਕਾਰੀ ਜਦ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਪਾਰਟੀ ਨੂੰ ਮਿਲੀ ਤਾਂ ਤੁਰੰਤ ਡੀ.ਐਸ.ਪੀ ਕਮਲਪ੍ਰੀਤ ਸਿੰਘ ਚਹਿਲ, ਐਸ.ਪੀ.ਡੀ ਗੁਰਿੰਦਰਜੀਤ ਸਿੰਘ, ਡੀ.ਐਸ.ਪੀ.ਡੀ. ਜਸਵੰਤ ਸਿੰਘ ਅਤੇ ਥਾਣਾ ਸਦਰ ਦੇ ਐਸ.ਐਚ.ਓ ਇਕਬਾਲ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕ ਔਰਤ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪਤੀ ਰਾਜੂ ਦੇ ਬਿਆਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਨਸ਼ੀਲੇ ਪਾਊਡਰ ਸਮੇਤ ਦੋ ਨੌਜਵਾਨ ਕਾਬੂ
NEXT STORY