ਚੰਡੀਗੜ੍ਹ : ਸੂਬੇ 'ਚ ਇਕ ਪਾਸੇ ਫੂਡ ਪ੍ਰੋਸੈਸਿੰਗ ਨੂੰ ਹੁਲਾਰਾ ਦੇਣ ਅਤੇ ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਵਿਖੇ 'ਫੂਡ ਪ੍ਰੋਸੈਸਿੰਗ ਟਰੇਨਿੰਗ ਐਂਡ ਬਿਜ਼ਨਸ ਇੰਕੂਬੇਸ਼ਨ ਸੈਂਟਰ' ਸਥਾਪਤ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਸੂਬੇ 'ਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਤ ਕਰਨ ਬਾਰੇ ਬੁੱਧਵਾਰ ਸਵੇਰੇ ਆਪਣੇ ਦਫ਼ਤਰ ਵਿਖੇ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਾਦਲ ਨੇ ਆਖਿਆ ਕਿ ਪੰਜਾਬ ਖੇਤੀਬਾੜੀ ਯੂਨਵਰਸਿਟੀ (ਪੀ.ਏ.ਯੂ.) ਵਲੋਂ ਸਥਾਪਤ ਕੀਤਾ ਜਾਣ ਵਾਲੇ 'ਫੂਡ ਪ੍ਰੋਸੈਸਿੰਗ ਟ੍ਰੇਨਿੰਗ ਐਂਡ ਬਿਜ਼ਨਸ ਇੰਕੂਬੇਸ਼ਨ ਸੈਂਟਰ' ਸੂਬੇ ਦੀ ਮੁਸੀਬਤਾਂ 'ਚ ਫਸੀ ਕਿਸਾਨੀ ਦੀ ਕਿਸਮਤ ਨੂੰ ਬਦਲਣ ਵਿਚ ਸਹਾਈ ਹੋਵੇਗਾ ਕਿਉਂਕਿ ਇਹ ਕਿਸਾਨੀ ਸੰਗੜਦੇ ਜਾ ਰਹੇ ਲਾਭ ਕਾਰਨ ਦਿਨੋ-ਦਿਨ ਆਰਥਿਕ ਤਬਾਹੀ ਦੇ ਕੰਢੇ 'ਤੇ ਪਹੁੰਚ ਰਹੀ ਹੈ।
Îਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਦੌਰਾਨ ਫਲਾਂ ਤੇ ਸਬਜ਼ੀਆਂ ਦੀ ਜੈਮ, ਜੈਲੀ, ਅਚਾਰ, ਜੂਸ ਅਤੇ ਹੋਰ ਵਸਤਾਂ ਦੀ ਪ੍ਰੋਸੈਸਿੰਗ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ ਜਦਕਿ ਦੂਜੇ ਪੜਾਅ ਦੌਰਾਨ ਬੇਕਰੀ ਅਤੇ ਕਨਫੈਕਸ਼ਨਰੀ ਉਤਪਾਦਾਂ ਬਾਰੇ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਕੇਂਦਰਾਂ ਵਿਚ ਤਿਆਰ ਕੀਤੇ ਜਾਂਦੇ ਉਤਪਾਦਾਂ ਲਈ ਢੁਕਵੀਂ ਮਾਰਕੀਟ ਸਹੂਲਤ ਮੁਹੱਈਆ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੀ.ਏ.ਯੂ. ਨੂੰ ਬਠਿੰਡਾ ਵਿਖੇ ਇਸ ਕੇਂਦਰ ਵਿਚ ਤਿਆਰ ਕੀਤੇ ਜਾਣ ਵਾਲੇ ਉਤਪਾਦਾਂ ਦੀ ਵਿਕਰੀ ਲਈ ਆਪਣੀ ਜ਼ਮੀਨ 'ਤੇ ਵਿਕਰੀ ਸਟੋਰ ਬਣਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਦੀਆਂ ਵੱਡੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਦੇ ਕਿਸਾਨ ਲਾਜ਼ਮੀ ਤੌਰ 'ਤੇ ਇਸ ਤੋਂ ਲਾਭ ਉਠਾ ਸਕਦੇ ਹਨ।
2017 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ-ਭਾਜਪਾ ਮਿਲ ਕੇ ਲੜਨਗੇ : ਬਾਦਲ
NEXT STORY