ਨਵੀਂ ਦਿੱਲੀ- ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੇ ਆਪਣੇ ਮੈਂਬਰ ਡਾਕਟਰਾਂ ਦੇ ਲਈ ਨੋਇਡਾ ਐੱਕਸਪ੍ਰੈੱਸਵੇ 'ਤੇ 275 ਫਲੈਟ ਉਪਲਬਧ ਕਰਵਾਉਣ ਦੇ ਲਈ ਜ਼ਮੀਨ ਜਾਇਦਾਦ ਦੇ ਵਿਕਾਸ ਨਾਲ ਜੁੜੀ ਕੰਪਨੀ 'ਅੰਤਰਿਕਸ਼ ਸਮੂਹ' ਦੇ ਨਾਲ ਸਮਝੌਤਾ ਕੀਤਾ ਹੈ। ਸਮਝੌਤੇ ਦੇ ਤਹਿਤ ਆਈ.ਐੱਮ.ਏ. ਨੂੰ ਇਹ ਫਲੈਟ ਬਾਜ਼ਾਰ ਮੁੱਲ ਤੋਂ 25 ਫੀਸਦੀ ਸਸਤੇ ਮਿਲਣਗੇ।
ਦਿੱਲੀ ਦਾ 'ਅੰਤਰਿਕਸ਼ ਸਮੂਹ' ਇਨ੍ਹਾਂ 275 ਫਲੈਟ ਅਤੇ ਆਈ.ਐੱਮ.ਏ. ਹਾਉਸ ਦੇ ਵਿਕਾਸ 'ਤੇ ਲਗਭਗ 300 ਕਰੋੜ ਰੁਪਏ ਖਰਚ ਕਰੇਗਾ। ਆਈ.ਐੱਮ.ਏ. ਦੇ ਜਨਰਲ ਸਕੱਤਰ ਨਰਿੰਦਰ ਸੈਨੀ ਨੇ ਇਸ ਸਬੰਧੀ ਉਪਰੋਕਤ ਜਾਣਕਾਰੀ ਦਿੱਤੀ।
ਰਿਜ਼ਰਵ ਬੈਂਕ ਵੱਲੋਂ ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਬੈਂਕ ਆਫ ਬੜੌਦਾ 'ਤੇ ਜੁਰਮਾਨਾ
NEXT STORY