ਮੁੰਬਈ- ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਗਾਹਕ ਨੂੰ ਜਾਣੋ ਕੇ.ਵਾਈ.ਸੀ. ਅਤੇ ਐਂਟੀ ਮਨੀ ਲਾਂਡਰਿੰਗ (ਏ.ਐੱਮ.ਐੱਲ.) ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ 'ਤੇ ਨਿਜੀ ਖੇਤਰ ਦੇ ਸਭ ਤੋਂ ਵੱਡੇ ਬੈਂਕ ਆਈ.ਸੀ.ਆਈ.ਸੀ.ਆਈ. ਬੈਂਕ 'ਤੇ 50 ਲੱਖ ਰੁਪਏ ਦਾ ਅਤੇ ਸਰਕਾਰੀ ਖੇਤਰ ਦੇ ਬੈਂਕ ਆਫ ਬੜੌਦਾ 'ਤੇ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ ਅਤੇ ਭਾਰਤੀ ਸਟੇਟ ਬੈਂਕ ਸਮੇਤ ਤਿੰਨ ਬੈਂਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਕੇ.ਵਾਈ.ਸੀ. ਅਤੇ ਏ.ਐੱਮ.ਐੱਲ. ਦੀ ਉਲੰਘਣਾ ਦੇ ਲਈ ਇਹ ਜੁਰਮਾਨਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਦੇ ਮਾਮਲਿਆਂ 'ਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਅਤੇ ਉਸ ਦੀ ਸਹਾਇਕ ਇਕਾਈ ਸਟੇਟ ਬੈਂਕ ਆਫ ਪਟਿਆਲਾ ਅਤੇ ਨਿਜੀ ਖੇਤਰ ਦੇ ਐਕਸਿਸ ਬੈਂਕ ਨੂੰ ਇਸ ਸਬੰਧ ਵਿਚ ਸਾਵਧਾਨ ਰਹਿਣ ਲਈ ਚਿਤਾਵਨੀ ਦਿੱਤੀ ਹੈ।
ਕੇਂਦਰੀ ਬੈਂਕ ਨੇ ਕਿਹਾ ਕਿ ਪਿਛਲੇ ਸਾਲ ਅਗਸਤ 'ਚ ਇਨ੍ਹਾਂ ਪੰਜ ਬੈਂਕਾਂ ਦੇ ਵਿਰੁੱਧ ਸ਼ਿਕਾਇਤਾਂ ਮਿਲੀਆਂ ਸਨ। ਇਸ ਦੇ ਮੱਦੇਨਜ਼ਰ ਕੀਤੀ ਗਈ ਜਾਂਚ ਪੜਤਾਲ ਅਤੇ ਜਾਰੀ ਨੋਟਿਸ 'ਤੇ ਬੈਂਕ ਵੱਲੋਂ ਮਿਲੇ ਜਵਾਬ ਦੇ ਆਧਾਰ 'ਤੇ ਦੋ ਬੈਂਕਾਂ 'ਤੇ ਜੁਰਮਾਨਾ ਅਤੇ ਤਿੰਨ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ।
ਭਾਰਤ ਦੀ ਮੈਂਬਰਸ਼ਿਪ ਵਾਲੇ ਅਦਾਰਿਆਂ ਨੂੰ ਫੇਮਾ ਤੋਂ ਛੋਟ
NEXT STORY