ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਪੀਲੀ ਧਾਤ 'ਚ ਰੌਣਕ ਪਰਤਣ ਦੇ ਬਾਵਜੂਦ ਡਾਲਰ ਦੇ ਮੁਕਾਬਲੇ ਰੁਪਏ 'ਚ ਆਈ ਮਜ਼ਬੂਤੀ ਅਤੇ ਸ਼ੇਅਰ ਬਾਜ਼ਾਰ 'ਚ ਉਛਾਲ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 50 ਰੁਪਏ ਡਿਗ ਕੇ 27250 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਜਦੋਂਕਿ ਚਾਂਦੀ ਪਿਛਲੇ ਦਿਨ ਦੇ ਮੁੱਲ 36700 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ ਰਹੀ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਵੀਰਵਾਰ ਨੂੰ ਸੋਨਾ ਇਕ ਫੀਸਦੀ ਚੜ੍ਹ ਕੇ 1200.56 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਜਦੋਂਕਿ ਪਿਛਲੇ ਸੈਸ਼ਨ 'ਚ ਇਸ 'ਚ 0.4 ਫੀਸਦੀ ਦੀ ਨਰਮੀ ਰਹੀ ਸੀ। ਅਮਰੀਕੀ ਸੋਨਾ ਵਾਅਦਾ ਵੀ 0.5 ਫੀਸਦੀ ਉੱਪਰ 1200.80 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਦੇ ਮੁਤਾਬਕ ਬੁੱਧਵਾਰ ਨੂੰ ਖਤਮ ਅਮਰੀਕੀ ਫੈਡਰਲ ਰਿਜ਼ਰਵ ਦੀ ਬੈਠਕ 'ਚ ਅਗਲੇ ਸਾਲ ਤੋਂ ਪਹਿਲੇ ਵਿਆਜ ਦਰਾਂ ਨਹੀਂ ਵਧਣ ਦਾ ਸੰਕੇਤ ਮਿਲਣ ਦੇ ਬਾਅਦ ਨਿਵੇਸ਼ਕਾਂ ਨੇ ਵੀਰਵਾਰ ਨੂੰ ਪੀਲੀ ਧਾਤ 'ਚ ਖੂਬ ਖਰੀਦਾਰੀ ਕੀਤੀ।
ਅਮਰੀਕੀ ਕੇਂਦਰੀ ਬੈਂਕ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਵਿਆਜ ਦਰਾਂ ਨੂੰ ਲੈ ਕੇ ਉਹ ਕਿਸੇ ਜਲਦਬਾਜ਼ੀ 'ਚ ਫੈਸਲਾ ਨਹੀਂ ਕਰੇਗਾ। ਇਸ ਵਿਚਾਲੇ ਚਾਂਦੀ 1.91 ਫੀਸਦੀ ਦੇ ਵਾਧੇ 'ਤੇ ਰਹੀ ਅਤੇ ਇਹ 15.99 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਬਲੈਕਬੇਰੀ ਨੇ ਲਾਂਚ ਕੀਤਾ ਫਿਜ਼ੀਕਲ ਕੀ-ਬੋਰਡ ਵਾਲਾ 'ਕਲਾਸਿਕ'
NEXT STORY