ਨਵੀਂ ਦਿੱਲੀ- ਬਲੈਕਬੇਰੀ ਨੇ ਫਿਜ਼ੀਕਲ ਕੀ-ਬੋਰਡ ਵਾਲਾ ਨਵਾਂ ਸਮਾਰਟਫੋਨ 'ਕਲਾਸਿਕ' ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਕਾਫੀ ਹੱਦ ਤਕ ਬਲੈਕਬੇਰੀ ਬੋਲਡ ਅਤੇ ਕਰਵ ਹੈਂਡਸੈਟ ਨਾਲ ਮਿਲਦਾ ਜੁੱਲਦਾ ਹੈ। ਬਲੈਕਬੇਰੀ ਦੇ ਚੀਫ ਐਗਜ਼ੀਕਿਊਟਿਵ ਜਾਨ ਚੇਨ ਨੇ ਕਿਹਾ ਕਿ ਆਪਣੇ ਫੈਨਸ ਦੀ ਮੰਗ ਨੂੰ ਦੇਖਦੇ ਹੋਏ ਬਲੈਕਬੇਰੀ ਕਮਾਂਡ ਬਾਰ ਦਾ ਆਪਸ਼ਨ ਫਿਰ ਤੋਂ ਲੈ ਕੇ ਆਈ ਹੈ ਤਾਂਕਿ ਫੋਨ ਨੂੰ ਵਰਤੋਂ ਕਰਨ 'ਚ ਆਸਾਨੀ ਹੋਵੇ।
ਬਲੈਕਬੇਰੀ ਕਲਾਸਿਕ 'ਚ 3.5 ਇੰਚ ਸਕਵੇਅਰ ਸ਼ੇਪ ਸਕਰੀਨ, 8 ਮੈਗਾਪਿਕਸਲ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਫਰੰਟ ਕੈਮਰਾ, 1.5 ਗੀਗਾਹਾਰਟਜ਼ ਸਨੈਪਡਰੈਗਨ ਡਿਊਲ ਕੋਰ ਪ੍ਰੋਸੈਸਰ, 2 ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਮੈਮੋਰੀ, 128 ਜੀ.ਬੀ. ਤਕ ਦਾ ਮਾਈਕਰੋ ਐਸ.ਡੀ. ਕਾਰਡ ਸਪਰੋਟ ਕਰਦਾ ਹੈ। ਯੂ.ਐਸ. 'ਚ ਬਲੈਕਬੇਰੀ ਦੀ ਕੀਮਤ 450 ਯੂ.ਐਸ. ਡਾਲਰ ਯਾਨੀ ਲੱਗਭਗ 28-29 ਹਜ਼ਾਰ ਰੁਪਏ ਹੈ। ਭਾਰਤ 'ਚ ਇਸ ਦੀ ਲਾਂਚਿੰਗ ਦੀ ਆਫੀਸ਼ਿਅਲ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਐਪ ਨਾਲ ਹੁਣ ਭੂੰਡ ਆਸ਼ਕਾਂ ਦੀ ਖੇਰ ਨਹੀਂ
NEXT STORY