ਗੁਰਦਾਸਪੁਰ— ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਸਰਬਜੀਤ ਦੇ ਕਤਲ ਤੋਂ ਬਾਅਦ ਪਾਕਿਸਤਾਨ ਹੁਣ ਇਕ ਹੋਰ ਭਾਰਤੀ ਪਰਿਵਾਰ ਦੀਆਂ ਆਸਾਂ ਤੋੜਨ ਦੀ ਤਿਆਰੀ ਵਿਚ ਹੈ। ਸਰਬਜੀਤ ਵਾਂਗ ਲਾਹੌਰ ਦੇ ਕੋਟ ਲਖਪਤ ਜੇਲ੍ਹ ਵਿਚ ਪਿਛਲੇ 22 ਸਾਲਾਂ ਤੋਂ ਬੰਦ ਗੁਰਦਾਸਪੁਰ ਦੇ ਕਿਰਪਾਲ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ 'ਤੇ ਪਿਛਲੇ 8 ਸਾਲਾਂ ਤੋਂ ਫੈਸਲਾ ਲਟਕਿਆ ਹੋਇਆ ਹੈ।
ਉਸ ਦੇ ਪਰਿਵਾਰ ਵਾਲੇ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਵਕੀਲਾਂ ਦੇ ਮਾਧਿਅਮ ਨਾਲ ਪਾਕਿਸਤਾਨ ਵਿਚ ਹਰ ਦਰ 'ਤੇ ਗੁਹਾਰ ਲਗਾ ਚੁੱਕੇ ਹਨ ਪਰ ਕਿਰਪਾਲ ਦੀ ਸਜ਼ਾ ਘੱਟ ਨਹੀਂ ਹੋ ਸਕੀ। ਲਾਹੌਰ ਦੇ ਸੀਨੀਅਰ ਪੱਤਰਕਾਰ ਖਾਲਿਦ ਮਹਿਮੂਦ ਨੇ ਵੀਰਵਾਰ ਨੂੰ ਫੋਨ 'ਤੇ ਦੱਸਿਆ ਕਿ ਕੋਟ ਲਖਪਤ ਵਿਚ 10 ਦੇ ਕਰੀਬ ਅਜਿਹੇ ਕੈਦੀ ਬੰਦ ਹਨ, ਜਿਨ੍ਹਾਂ ਨੂੰ ਕਈ ਸਾਲ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਨ੍ਹਾਂ ਵਿਚ ਗੁਰਦਾਸਪੁਰ ਦੇ ਪਿੰਡ ਮੁਸਤਫਾਬਾਦ ਦਾ ਕਿਰਪਾਲ ਸਿੰਘ ਵੀ ਸ਼ਾਮਲ ਹੈ, ਜਿਸ 'ਤੇ ਲਾਹੌਰ ਵਿਚ ਬੰਬ ਧਮਾਕੇ ਕਰਨ ਅਤੇ ਦੇਸ਼ ਦੇ ਖਿਲਾਫ ਸਾਜ਼ਿਸ਼ ਰਚਣ ਦਾ ਦੋਸ਼ ਲੱਗਾ ਹੈ। ਪੇਸ਼ਾਵਰ ਹਮਲੇ ਤੋਂ ਬਾਅਦ ਪਾਕਿ ਸਰਕਾਰ ਦੇ ਰੁਖ ਵਿਚ ਆਏ ਬਦਲਾਅ ਨਾਲ ਕਿਰਪਾਲ ਵਰਗੇ ਕੈਦੀਆਂ ਦੀ ਸਜ਼ਾ 'ਤੇ ਤੁਰੰਤ ਅਮਲ ਹੋ ਸਕਦਾ ਹੈ। ਕਿਰਪਾਲ ਦੀ ਭੈਣ ਅਤੇ ਭਤੀਜੇ ਨੇ 2 ਸਾਲ ਪਹਿਲਾਂ ਪਾਕਿ ਵਿਚ ਸਰਬਜੀਤ ਨੂੰ ਰਾਹਤ ਦਿਵਾਉਣ ਵਿਚ ਲੱਗੇ ਵਕੀਲ ਅਵੈਸ ਸ਼ੇਖ ਨਾਲ ਮਿਲ ਕੇ ਕਿਰਪਾਲ ਲਈ ਅਪੀਲ ਕੀਤੀ ਸੀ।
ਸਾਲ 2011 ਵਿਚ ਜਦੋਂ ਸਰਬਜੀਤ ਸਿੰਘ ਨੂੰ ਮਿਲਣ ਉਨ੍ਹਾਂ ਦੀ ਭੈਣ ਲਾਹੌਰ ਗਈ ਸੀ ਤਾਂ ਉਨ੍ਹਾਂ ਨੇ ਕਿਰਪਾਲ ਨਾਲ ਵੀ ਮੁਲਾਕਾਤ ਕੀਤੀ ਸੀ। ਉਸ ਸਮੇਂ ਸਰਬਜੀਤ ਅਤੇ ਕਿਰਪਾਲ ਸਿੰਘ ਨੂੰ ਕੋਟ ਲਖਪਤ ਜੇਲ੍ਹ ਦੀ ਬੈਰਕ ਨੰਬਰ 7 ਵਿਚ ਰੱਖਿਆ ਗਿਆ ਸੀ। ਇਸ ਬੈਰਕ ਵਿਚ ਉੁਨ੍ਹਾਂ ਕੈਦੀਆਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੁੰਦੀ ਹੈ।
ਅੱਖਾਂ ਦੀ ਰੌਸ਼ਨੀ ਨਾ ਹੋਣ 'ਤੇ ਭਾਰਤੀ ਕੁੜੀ ਨੇ ਬਰੈਲ ਭਾਸ਼ਾ 'ਚ ਪਹਿਲਾਂ ਸਥਾਨ ਕੀਤਾ ਹਾਸਲ
NEXT STORY