ਮਿਲਾਨ-(ਸਾਬੀ ਚੀਨੀਆ)-ਇਥੋਂ ਦੇ ਸ਼ਹਿਰ ਆਰਰੇਸੋ ਦੀ 10 ਸਾਲ ਦੀ ਭਾਰਤੀ ਕੁੜੀ ਮਨੀਸ਼ਾ ਰਾਣੀ ਨੇ ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਵੀ ਮਿਹਨਤ ਅਤੇ ਦ੍ਰਿੜ ਜਜ਼ਬੇ ਨਾਲ ਬਰੈਲ ਭਾਸ਼ਾਂ 'ਚ ਪੂਰੇ ਇਟਲੀ 'ਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਰਿਮਨੀ ਸ਼ਹਿਰ ਦੇ ਰਾਇਲ ਹੋਟਲ 'ਚ ਕਰਵਾਏ ਮੁਕਾਬਲਿਆ 'ਚ ਇਟਲੀ ਦੇ ਵੱਖ-ਵੱਖ ਹਿੱਸਿਆਂ ਦੇ 40 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਮਨੀਸ਼ਾ ਰਾਣੀ ਨੇ ਇਸ ਮੁਕਾਬਲੇ 'ਚ 40 'ਚੋਂ 33 ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਹਾਸਲ ਕਰ ਲਿਆ ਹੈ। ਮੁਕਾਬਲਿਆ ਦਾ ਆਯੋਜਨ ਨੇਤਰਹੀਣ ਬੱਚਿਆਂ ਲਈ ਕੰਮ ਕਰਨ ਵਾਲੀ ਸੰਸਥਾ 'ਰੇਜੀਨਾ ਮਾਰਗਰੀਤਾ' ਵਲੋਂ ਕੀਤਾ ਗਿਆ ਸੀ। ਮਨੀਸ਼ਾ ਰਾਣੀ ਦੀਆਂ ਅੱਖਾਂ ਦੀ ਰੌਸ਼ਨੀ ਬਿਲਕੁਲ ਨਹੀਂ ਹੈ। ਬੱਚੀ ਪੜ੍ਹਣ 'ਚ ਹੁਸ਼ਿਆਰ ਹੈ। ਜਿਸ ਕਾਰਨ ਇਸ ਨੂੰ ਸਕੂਲ ਦੇ ਅਧਿਆਪਕਾਂ ਵਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ।
ਆਸਟ੍ਰੇਲੀਆ 'ਚ ਚਾਕੂ ਮਾਰ ਕੇ 8 ਮਾਸੂਮਾਂ ਦੀ ਜ਼ਿੰਦਗੀ ਕੀਤੀ ਖਤਮ (ਦੇਖੋ ਤਸਵੀਰਾਂ)
NEXT STORY