ਮੁੰਬਈ- ਦਸੰਬਰ ਦਾ ਮਹੀਨਾ 'ਰਜਨੀਕਾਂਤ' ਦੇ ਪਰਿਵਾਰ 'ਚ ਕਈ ਖੁਸ਼ੀਆਂ ਲੈ ਕੇ ਆਇਆ ਹੈ। 'ਰਜਨੀਕਾਂਤ' ਦੇ ਜਨਮਦਿਨ ਦੇ ਨਾਲ 'ਲਿੰਗਾ' ਦੀ ਸਫਲਤਾ ਨੇ ਪਰਿਵਾਰ 'ਚ ਜਸ਼ਨ ਦਾ ਮਾਹੌਲ ਦਿੱਤਾ। ਹੁਣ ਇਕ ਹੋਰ ਵੱਡੀ ਖੁਸ਼ੀ ਮਿਲਣ ਵਾਲੀ ਹੈ। ਖਬਰ ਹੈ ਕਿ ਰਜਨੀਕਾਂਤ ਦੀ ਦੂਜੀ ਬੇਟੀ ਸੌਂਦਰਿਆ ਗਰਭਵਤੀ ਹੈ। 'ਕੋਚੜਿਆਨ' ਰਾਹੀਂ ਨਿਰਦੇਸ਼ਕ ਦੇ ਰੂਪ 'ਚ ਡੈਬਿਊ ਕਰਨ ਵਾਲੀ ਸੌਂਦਰਿਆ ਨੇ 2010 'ਚ ਬਿਜਨੇਸਮੈਨ ਅਸ਼ਵਿਨ ਰਾਜਕੁਮਾਰ ਨਾਲ ਵਿਆਹ ਕੀਤਾ ਸੀ। ਹੁਣ ਇਹ ਤੈਅ ਨਹੀਂ ਹੈ ਕਿ ਅਗਲੇ ਸਾਲ ਰਜਨੀਕਾਂਤ ਦੀ ਕੋਈ ਫਿਲਮ ਰਿਲੀਜ਼ ਹੋਵੇਗੀ ਜਾਂ ਨਹੀਂ ਪਰ ਇਹ ਸਾਲ ਉਨ੍ਹਾਂ ਦਾ ਇਕ ਵਾਰ ਫਿਰ ਤੋਂ ਨਾਨਾ ਬਣਨਾ ਤੈਅ ਹੈ।
ਸੰਨੀ ਲਿਓਨ ਨੂੰ ਪਿੱਛੇ ਛੱਡ ਅੱਗੇ ਨਿਕਲੀ ਸੈਕਸੀ ਜਿਮਨਾਸਟ (ਦੇਖੋ ਤਸਵੀਰਾਂ)
NEXT STORY