ਨਵੀਂ ਦਿੱਲੀ- ਬਾਲੀਵੁੱਡ 'ਚ ਇਨ੍ਹੀਂ ਦਿਨੀਂ ਬਾਓਪਿਕ ਫਿਲਮਾਂ ਦਾ ਚਲਣ ਵਧਿਆ ਹੈ। ਬੀਤੇ ਦਿਨੀਂ ਰਿਲੀਜ਼ ਫਿਲਮ 'ਰੰਗਰਸੀਆ' ਤੋਂ ਬਾਅਦ ਹੁਣ ਅਗਲਾ ਨੰਬਰ 'ਹਵਾਈਜ਼ਾਦਾ' ਦਾ ਹੈ। ਇਹ ਫਿਲਮ ਮਹਾਨ ਵਿਗਿਆਨਕ ਸ਼ਿਵਕਰ ਬਾਪੁਜੀ ਤਲਪੜੇ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਆਯੁਸ਼ਮਾਨ ਖੁਰਾਨਾ ਇਸ ਫਿਲਮ 'ਚ ਲੀਡ ਕਿਰਦਾਰ 'ਚ ਹਨ। ਇਹ ਫਿਲਮ 2015 ਨੂੰ ਰਿਲੀਜ਼ ਹੋਵੇਗੀ। ਪਹਿਲਾਂ ਇਸ ਫਿਲਮ ਦਾ ਨਾਂ 'ਬੰਬਈ ਫੇਅਰੀਟੇਲ' ਸੀ, ਜਿਸ ਨੂੰ ਬਦਲ ਕੇ ਹੁਣ 'ਹਵਾਈਜ਼ਾਦਾ' ਰੱਖਿਆ ਗਿਆ ਹੈ। ਫਿਲਮ ਨੂੰ ਵਿਭੁ ਪੁਰੀ ਡਾਇਰੈਕਟ ਕਰ ਰਹੇ ਹਨ ਜਦੋਂ ਕਿ ਇਸ ਦੇ ਨਿਰਮਾਣ ਦੀ ਜ਼ਿੰਮੇਵਾਰੀ ਵਿਸ਼ਾਲ ਗੁਰਨਾਨੀ ਅਤੇ ਰਾਜੇਸ਼ ਬਾਂਗਾ ਨੇ ਲਈ ਹੈ। ਫਿਲਮ 'ਚ ਆਯੁਸ਼ਮਾਨ ਪੱਲੀ ਸ਼ਾਰਦਾ ਅਤੇ ਮਿਧੁਨ ਚੱਕਰਵਰਤੀ ਮੁੱਖ ਭੂਮਿਕਾ 'ਚ ਹਨ। ਜ਼ਿਕਰਯੋਗ ਹੈ ਕਿ ਸ਼ਿਵਕਰ ਬਾਪੁਜੀ ਆਪਣੇ ਸਮੇਂ ਦੇ ਮਹਾਨ ਵਿਗਿਆਨਕ ਰਹੇ ਹਨ। ਉਨ੍ਹਾਂ ਨੂੰ ਭਾਰਤ ਦਾ ਪਹਿਲਾਂ ਡਰੋਨ ਜਹਾਜ ਬਣਾਉਣ ਦਾ ਸਿਹਰਾ ਜਾਂਦਾ ਹੈ।
ਫਿਰ ਤੋਂ ਨਾਨਾ ਬਣਨਗੇ ਰਜਨੀਕਾਂਤ
NEXT STORY