ਮੁੰਬਈ- ਫਿਲਮ 'ਮਰਡਰ' ਵਰਗੀਆਂ ਫਿਲਮਾਂ ਰਾਹੀਂ ਬਾਲੀਵੁੱਡ 'ਚ ਮਸ਼ਹੂਰ ਹੋਈ ਅਭਿਨੇਤਰੀ ਮਲਿਕਾ ਸ਼ੇਰਾਵਤ ਬਹੁਤ ਦਿਨਾਂ ਤੋਂ ਸਕ੍ਰੀਨ ਤੋਂ ਗਾਇਬ ਹੈ ਪਰ ਹੁਣ ਉਹ ਛੋਟੇ ਪਰਦੇ 'ਤੇ ਅਗਲੇ ਸ਼ਨੀਵਾਰ ਨੂੰ 'ਕਾਮੇਡੀ ਨਾਈਟ ਵਿਦ ਕਪਿਲ' 'ਚ ਨਜ਼ਰ ਆਵੇਗੀ। ਹੁਣ ਜ਼ਾਹਿਰ ਜਿਹੀ ਗੱਲ ਹੈ ਮਲਿਕਾ ਸੈਟ 'ਤੇ ਆਵੇਗੀ ਤਾਂ ਨਵਜੋਤ ਸਿੰਘ ਸਿੱਧੂ ਅਤੇ ਕਪਿਲ ਤਾਂ ਦੀਵਾਨੇ ਹੋ ਹੀ ਜਾਣਗੇ। 'ਕਾਮੇਡੀ ਨਾਈਟਸ ਵਿਦ ਕਪਿਲ' ਦੇ ਸੈਟ 'ਤੇ ਮਲਿਕਾ ਨੇ ਸਿੱਧੂ ਨੂੰ ਕਿਹਾ, 'ਮੇਰੀਆਂ ਅੱਖਾਂ ਨੂੰ ਦੇਖ ਕੇ ਸ਼ੇਅਰ ਬੋਲੋ ਤਾਂ ਸੌਂਦੇ-ਜਾਗਦੇ ਸ਼ੇਅਰ ਬੋਲਣ ਵਾਲੇ ਸਿੱਧੂ ਦੀ ਬੋਲਦੀ ਬੰਦ ਹੋ ਗਈ। ਉਹ ਥੋੜ੍ਹੀ ਦੇਰ ਲਈ ਪਰੇਸ਼ਾਨ ਹੋਏ ਅਤੇ ਫਿਰ ਕਿਸ ਤਰ੍ਹਾਂ ਉਨ੍ਹਾਂ ਨੇ ਹਿੰਮਤ ਕਰਕੇ ਮਲਿਕਾ ਦੀਆਂ ਅੱਖਾਂ 'ਚ ਦੇਖ ਕੇ ਸ਼ੇਅਰ ਬੋਲਿਆ।
ਇਸ ਤੋਂ ਬਾਅਦ ਸਿੱਧੂ ਅਤੇ ਮਲਿਕਾ ਇਕ-ਦੂਜੇ ਵੱਲ ਹੋਲੀ ਮੋਸ਼ਨ 'ਚ ਦੌੜਦੇ ਨਜ਼ਰ ਆਏ ਅਤੇ ਫਿਰ ਗਲੇ ਮਿਲੇ। ਇਸ ਤੋਂ ਇਲਾਵਾ ਕਪਿਲ ਦੇ ਘਰ ਦਾ ਨੋਕਰ ਚੰਦਨ ਜਿਹੜਾ ਬੁੱਢਾ ਆਦਮੀ ਬਣ ਕੇ ਆਉਂਦਾ ਹੈ ਅਤੇ ਮਲਿਕਾ ਨੂੰ ਦੇਖ ਟੱਪਣ ਲੱਗਦਾ ਹੈ। ਮਲਿਕਾ ਨੂੰ ਦੇਖ ਚੰਦਨ ਨੇ 50 ਪੁਸ਼ਅਪ ਵੀ ਕੀਤੇ।
ਵਿੱਕੀ ਡੋਨਰ ਬਣਨਗੇ 'ਹਵਾਈਜ਼ਾਦਾ'
NEXT STORY