ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਣਬੀਰ ਕਪੂਰ ਅਤੇ ਅਰਜੁਨ ਰਾਮਪਾਲ ਦੀ ਆਉਣ ਵਾਲੀ ਅਗਲੀ ਫਿਲਮ 'ਰਾਅ' ਹੈ, ਜਿਸ ਦਾ ਟਰੇਲਰ 17 ਦਸੰਬਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਰਿਲੀਜ਼ਿੰਗ ਦੇ ਸਿਰਫ 2 ਦਿਨਾਂ ਦੇ ਅੰਦਰ ਹੀ ਇਸ ਨੂੰ ਯੂ-ਟਿਊਬ 'ਤੇ 25 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਫਿਲਮ 'ਰਾਅ' ਇਕ ਰੋਮਾਂਟਿਕ ਥ੍ਰੀਲਰ ਫਿਲਮ ਹੈ, ਜਿਸ 'ਚ ਜੈਕਲੀਨ ਫਰਨਾਡੀਜ਼ ਡਬਲ ਰੋਲ 'ਚ ਨਜ਼ਰ ਆਵੇਗੀ। ਉਸ ਦਾ ਪਹਿਲਾ ਕਿਰਦਾਰ ਇਕ ਫਿਲਮ ਨਿਰਦੇਸ਼ਕ ਆਇਸ਼ਾ ਦਾ ਹੋਵੇਗਾ ਜਦੋਂ ਕਿ ਦੂਜਾ ਕਿਰਦਾਰ ਕਲਾਸੀ ਅਤੇ ਆਰਟ ਨਾਲ ਬੇਹੱਦ ਪਿਆਰ ਕਰਨ ਵਾਲਾ ਹੈ। 3 ਮਿੰਟ ਦਾ ਇਹ ਟਰੇਲਰ ਰਹੱਸਮਈ ਦੁਨੀਆ ਦਿਖਾਉਂਦਾ ਹੈ ਜੋ ਕਾਫੀ ਦਿਲਚਸਪ ਤਾਂ ਹੈ ਹੀ ਇਸ ਦੇ ਨਾਲ ਹੀ ਦਰਸ਼ਕਾਂ ਨੂੰ ਫਿਲਮ ਦੀ ਤਰ੍ਹਾਂ ਆਕਰਸ਼ਿਤ ਕਰਨ ਵਾਲਾ ਵੀ ਹੈ। ਵਿਕਰਮਾਜੀਤ ਸਿੰਘ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ ਰਣਬੀਰ ਚੋਰ ਦਾ ਕਿਰਦਾਰ ਅਦਾ ਕਰ ਰਹੇ ਹਨ ਜਦੋਂ ਕਿ ਅਰਜੁਨ ਰਾਮਪਾਲ ਇਕ ਲੇਖਕ ਦੀ ਭੂਮਿਕਾ ਅਦਾ ਕਰ ਰਹੇ ਹਨ।
ਮਲਿਕਾ ਨੂੰ ਦੇਖ ਸਿੱਧੂ ਦੀ ਵੀ ਬੋਲਤੀ ਹੋਈ ਬੰਦ! (ਦੇਖੋ ਤਸਵੀਰਾਂ)
NEXT STORY