ਮੁੰਬਈ- ਰਾਮਾਨੰਦ ਸਾਗਰ ਦੀ ਪੋਤਰੀ ਮੀਨਾਕਸ਼ੀ ਅਤੇ ਪੂਜਾ ਬੇਦੀ ਵਿਚ ਹੋਏ ਝਗੜੇ ਦੇ ਤਕਰੀਬਨ 2 ਹਫਤਿਆਂ ਬਾਅਦ ਓਸ਼ਿਵਾਰਾ ਪੁਲਸ ਸਟੇਸ਼ਨ 'ਚ ਦੋਹਾਂ ਖਿਲਾਫ ਪੋਸਕੋ ਐਕਟ ਅਤੇ ਆਈ. ਪੀ. ਸੀ. ਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੀਨਾਕਸ਼ੀ ਦੀ ਬੇਟੀ ਸਾਕਸ਼ੀ ਅਤੇ ਪੂਜਾ ਬੇਦੀ ਵਿਚ ਇਕ ਪੱਬ 'ਚ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਦੋਹਾਂ ਦੀਆਂ ਮਾਵਾਂ ਨੇ ਇਕ ਦੂਜੇ ਖਿਲਾਫ ਪੁਲਸ ਸਟੇਸ਼ਨ 'ਚ ਸ਼ਿਕਾਇਤ ਕਰਦ ਕਰਵਾਈ ਸੀ। ਮਾਮਲੇ 'ਚ ਨਵਾਂ ਮੋੜ ਵੀਰਵਾਰ ਨੂੰ ਆਇਆ ਜਦੋਂ ਪੁਲਸ ਨੇ ਪੂਜਾ ਬੇਦੀ ਖਿਲਾਫ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਅਬਿਊਜ਼ (ਪੋਸਕੋ) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਮੀਨਾਕਸ਼ੀ 'ਤੇ ਵੀ ਇਹ ਐਕਟ ਲਗਾਇਆ ਗਿਆ ਸੀ। ਮੀਨਾਕਸ਼ੀ 'ਤੇ ਆਈ. ਪੀ. ਸੀ. ਦੀ ਧਾਰਾ 500, 506, ਅਤੇ 509 ਦੇ ਤਹਿਤ ਵੀ ਮਾਮਲਾ ਦਰਜ ਹੋਇਆ ਸੀ।
ਪੂਜਾ ਬੇਦੀ ਦਾ ਦੋਸ਼ ਸੀ ਕਿ ਦੂਜੇ ਪੱਖ ਦੇ ਸਾਰੇ ਲੋਕ ਨਸ਼ੇ 'ਚ ਟੱਲੀ ਸਨ ਅਤੇ ਉਨ੍ਹਾਂ ਨੇ ਉਸ ਦੀ ਬੇਟੀ ਨਾਲ ਇਤਰਾਜ਼ਯੋਗ ਹਰਕਤਾਂ ਕੀਤੀਆਂ ਸਨ ਜਦੋਂ ਕਿ ਮੀਨਾਕਸ਼ੀ ਦਾ ਦੋਸ਼ ਹੈ ਕਿ ਬੇਦੀ ਦੀ ਬੇਟੀ ਉਸ ਦੀ ਬੇਟੀ ਨਾਲ ਗਲਤ ਵਿਵਹਾਰ ਕਰ ਰਹੀ ਸੀ। ਉਸ ਨੇ ਕਿਹਾ ਸੀ ਕਿ ਪੱਬ 'ਚ ਹੋਇਆ ਝਗੜਾ ਲੰਬੇ ਸਮੇਂ 'ਚ ਚੱਲੀ ਆ ਰਹੀ ਲੜਾਈ ਦਾ ਨਤੀਜਾ ਸੀ।
ਦੋ ਦਿਨਾਂ 'ਚ 25 ਲੱਖ ਤੋਂ ਵੀ ਜ਼ਿਆਦਾ ਦੇਖਿਆ ਗਿਆ 'ਰਾਅ' ਦਾ ਟਰੇਲਰ
NEXT STORY