ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਬਾਲੀਵੁੱਡ ਦੇ ਬਾਦਸ਼ਾਹ ਮੰਨੇ ਜਾਂਦੇ ਹਨ। ਹਿੰਦੂਸਤਾਨ 'ਚ ਉਨ੍ਹਾਂ ਦੇ ਫੈਨਜ਼ ਦੀ ਕਮੀ ਨਹੀਂ ਹੈ ਪਰ ਕਿੰਗ ਖਾਨ ਦੀ ਬਾਦਸ਼ਾਹਤ ਵਿਦੇਸ਼ਾਂ 'ਚ ਵੀ ਬਰਕਰਾਰ ਹੈ ਅਤੇ ਇਸ ਦਾ ਨਜ਼ਾਰਾ ਹਾਲ ਹੀ 'ਚ ਮੁੰਬਈ 'ਚ ਦੇਖਣ ਨੂੰ ਮਿਲਿਆ। ਇਥੇ ਸ਼ਾਹਰੁਖ ਨੇ ਪ੍ਰਸਿੱਧ ਸਟੈਨਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਨਾ ਸਿਰਫ ਮੁਲਾਕਾਤ ਹੀ ਨਹੀਂ ਕੀਤੀ ਸਗੋਂ ਉਨ੍ਹਾਂ ਦੀ ਹਰ ਇੱਛਾ ਨੂੰ ਵੀ ਪੂਰਾ ਕੀਤਾ। ਅਸਲ 'ਚ ਯੂਨੀਵਰਸਿਟੀ ਦੇ ਵਿਦਿਆਰਥੀ ਆਪਣੇ ਇਕ ਟਰਿੱਪ 'ਤੇ ਮੁੰਬਈ ਆਏ ਹੋਏ ਸਨ। ਇਨ੍ਹਾਂ ਵਿਦਿਆਰਥੀਆਂ 'ਚ ਕਈ ਸ਼ਾਹਰੁਖ ਦੇ ਫੈਨਜ਼ ਵੀ ਸਨ। ਉਨ੍ਹਾਂ ਨੇ ਬਾਦਸ਼ਾਹ ਖਾਨ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ। ਸ਼ਾਹਰੁਖ ਖਾਨ ਨੂੰ ਜਦੋਂ ਪਤਾ ਲੱਗਾ ਤਾਂ ਉਹ ਵੀ ਆਪਣੇ ਵਿਦੇਸ਼ੀ ਫੈਨਜ਼ ਨਾਲ ਸਮਾਂ ਬਤੀਤ ਕਰਨ ਲਈ ਪਹੁੰਚ ਗਏ। ਸ਼ਾਹਰੁਖ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਸਫਲਤਾ ਲਈ ਕਈ ਟਿਪਸ ਵੀ ਦਿੱਤੇ। ਇੰਨਾ ਹੀ ਨਹੀਂ ਵਿਦਿਆਰਥੀਆਂ ਦੀ ਫਰਮਾਈਸ਼ 'ਤੇ ਕਿੰਗ ਖਾਨ ਨੇ ਗਰੁੱਪ ਫੋਟੋ ਤੋਂ ਬਾਅਦ ਕਈ ਵਿਦਿਆਰਥੀਆਂ ਨਾਲ ਸੈਲਫੀ ਵੀ ਲਈ। ਸ਼ਾਹਰੁਖ ਇਨ੍ਹੀਂ ਦਿਨੀਂ ਆਉਣ ਵਾਲੀ ਫਿਲਮ 'ਫੈਨ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।
ਇਨ੍ਹਾਂ 'ਬੋਲਡ' ਅਦਾਵਾਂ ਨੇ ਇਸ ਸਾਲ ਖੂਬ ਬਟੋਰੀ ਚਰਚਾ (ਦੇਖੋ ਤਸਵੀਰਾਂ)
NEXT STORY