ਮੁੰਬਈ— ਫਿਲਮ ਪ੍ਰੋਡਿਊਸਰ ਅਤੇ ਡਾਇਰੈਕਟਰ ਤੋਂ ਲੈ ਕੇ ਅਭਿਨੇਤਾ ਅਤੇ ਫਿਲਮ ਨਾਲ ਜੁੜਿਆ ਕੋਈ ਵੀ ਵਿਅਕਤੀ ਆਪਣੀ ਫਿਲਮ ਨਾਲ ਕਾਫੀ ਉਮੀਦਾਂ ਰੱਖਦਾ ਹੈ ਪਰ ਆਮ ਲੋਕ ਅਤੇ ਜਾਣਕਾਰ ਸਾਲ ਭਰ ਰਿਲੀਜ਼ ਹੋਣ ਵਾਲੀਆਂ ਫਿਲਮਾਂ ਤੋਂ ਕੋਈ ਵੀ ਉਮੀਦ ਨਹੀਂ ਰੱਖਦੇ ਹਨ। ਉਮੀਦਾਂ ਤੋਂ ਉਲਟ ਇਨ੍ਹਾਂ 'ਚੋਂ ਕੁਝ ਫਿਲਮਾਂ ਵਧੀਆ ਸਾਬਤ ਹੁੰਦੀਆਂ ਹਨ ਜਾਂ ਬਾਕਸ ਆਫਿਸ 'ਤੇ ਵਧੀਆ ਨਤੀਜੇ ਦਿੰਦੀਆਂ ਹਨ। ਇਸ ਸਾਲ ਦੀਆਂ ਅਜਿਹੀਆਂ ਕਈ ਫਿਲਮਾਂ ਹਨ, ਜਿਨ੍ਹਾਂ ਦੇ ਬਾਰੇ ਜਾਣਕਾਰਾਂ ਨੂੰ ਵੀ ਉਮੀਦ ਨਹੀਂ ਸੀ ਕਿ ਇਹ ਫਿਲਮਾਂ ਬਾਕਸ ਆਫਿਸ 'ਤੇ ਹਿੱਟ ਹੋਣਗੀਆਂ।
ਯਾਰੀਆਂ- ਦਿਵਿਆ ਖੋਸਲਾ ਕੁਮਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਯਾਰੀਆਂ' ਕਾਲੇਜ ਜਾਣ ਵਾਲੇ ਨੌਜਵਾਨਾਂ ਦੀ ਕਹਾਣੀ ਹੈ। ਨਵੇਂ ਅਭਿਨੇਤਾਵਾਂ ਨਾਲ ਆਈ ਇਸ ਫਿਲਮ ਦੀ ਡਾਇਰੈਕਟਰ ਵੀ ਨਵੀਂ ਸੀ। ਇਹ ਫਿਲਮ ਵੀ ਉਮੀਦ ਤੋਂ ਵੱਧ ਸਫਲ ਰਹੀ ਸੀ।
ਰਾਗਿਨੀ ਐੱਮ. ਐੱਮ. ਐੱਸ. 2- ਇਸ ਫਿਲਮ ਨੂੰ ਭੂਸ਼ਣ ਪਟੇਲ ਵਲੋਂ ਡਾਇਰੈਕਟ ਕੀਤਾ ਗਿਆ ਸੀ। ਇਸ ਫਿਲਮ ਨੂੰ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਨੇ ਬਾਲਾਜੀ ਮੋਸ਼ਨ ਪਿਕਚਰਸ ਅਤੇ ਏ. ਐੱਲ. ਟੀ. ਇੰਟਰਟੇਨਮੈਂਟ ਦੇ ਤਹਿਤ ਪ੍ਰੋਡਿਊਸ ਕੀਤਾ ਗਿਆ ਸੀ। ਇਸ ਫਿਲਮ 'ਚ ਸੰਨੀ ਲਿਓਨ ਨੇ ਮੁੱਖ ਕਿਰਦਾਰ ਅਦਾ ਕੀਤਾ ਸੀ। ਸੰਨੀ ਨੇ ਆਪਣੇ ਬੋਲਡ ਕਿਰਦਾਰ ਰਾਹੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਇਹ ਫਿਲਮ ਵੀ ਜਾਣਕਾਰਾਂ ਦੀਆਂ ਉਮੀਦਾਂ ਤੋਂ ਵੱਧ ਸਫਲ ਰਹੀ ਸੀ।
ਕੁਈਨ- ਡਾਇਰੈਕਟਰ ਵਿਕਾਸ ਬਹਿਲ ਦੀ ਕਾਮੇਡੀ ਡਰਾਮਾ ਫਿਲਮ 'ਕੁਈਨ' ਨੂੰ ਕੰਗਨਾ ਰਣਾਵਤ ਦੀ ਹੁਣ ਤੱਕ ਦੀ ਸਭ ਤੋਂ ਵਧੀਆ ਫਿਲਮ ਕਿਹਾ ਜਾ ਰਿਹਾ ਹੈ। ਫਿਲਮ 'ਚ ਕੰਗਨਾ ਤੋਂ ਇਲਾਵਾ ਲੀਜ਼ਾ ਹੇਡਨ ਅਤੇ ਰਾਜਕੁਮਾਰ ਰਾਓ ਨੇ ਵੀ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ। ਇਸ ਫਿਲਮ ਨੂੰ ਬੁਸਾਨ ਕੌਮਾਂਤਰੀ ਫਿਲਮ ਫੈਸਟੀਵਲ 'ਚ ਦਿਖਾਇਆ ਗਿਆ ਹੈ।
ਦਿ ਸ਼ੌਕੀਨਸ- ਇਹ ਫਿਲਮ ਰਿਸ਼ੀਕੇਸ਼ ਮੁਖਰਜੀ ਅਤੇ ਬਾਸੁ ਚੈਟਰਜੀ ਦੀ ਸਾਲ 1982 'ਚ ਆਈ ਫਿਲਮ 'ਸ਼ੌਕੀਨ' ਦਾ ਸੀਕੁਅਲ ਹੈ। ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਨੇ ਕੀਤਾ ਹੈ ਜਦੋਂ ਕਿ ਅਸ਼ਵਿਨ ਬਰਡੇ, ਮੁਰਾਦ ਖੇਤਾਨੀ ਅਤੇ ਅਕਸ਼ੈ ਕੁਮਾਰ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਇਹ ਫਿਲਮ ਵੀ ਜਾਣਕਾਰਾਂ ਦੀਆਂ ਉਮੀਦਾਂ ਤੋਂ ਵੱਧ ਬਾਕਸ ਆਫਿਸ 'ਤੇ ਸਫਲ ਰਹੀ ਸੀ।
ਫਾਈਂਡਿੰਗ ਫੈਨੀ- ਇਸ ਫਿਲਮ ਦੀ ਕਹਾਣੀ 'ਪੋਕੋਲਿਮ' ਨਾਂ ਦੇ ਇਕ ਪਿੰਡ ਤੋਂ ਸ਼ੁਰੂ ਹੁੰਦੀ ਹੈ। ਇਸ ਪਿੰਡ 'ਚ ਲੋਕਾਂ ਦੀ ਜ਼ਿੰਦਗੀ ਦਾ ਕੋਈ ਖਾਸ ਮਕਸਦ ਨਹੀਂ ਹੁੰਦਾ ਹੈ। ਇਸ ਪਿੰਡ ਦੇ ਲੋਕ ਸਾਰਾ ਦਿਨ ਫਜ਼ੂਲ ਦੀਆਂ ਗੱਲਾਂ ਕਰਨ 'ਚ ਆਪਣਾ ਸਮਾਂ ਬਤੀਤ ਕਰਦੇ ਹਨ। ਇਕ ਦਿਨ ਇਕ ਬੁੱਢੇ ਪੋਸਟਮੈਨ ਫਰਡੀ ਨੂੰ ਇਕ ਲੇਟਰ ਮਿਲਦਾ ਹੈ ਜੋ ਉਸ ਨੇ 46 ਸਾਲ ਪਹਿਲਾਂ ਉਸ ਲੜਕੀ ਨੂੰ ਲਿਖਿਆ ਹੁੰਦਾ ਹੈ, ਜਿਸ ਨਾਲ ਉਹ ਪਿਆਰ ਕਰਦਾ ਹੈ। ਇਸ ਲੇਟਰ 'ਚ ਉਸ ਨੇ ਫੈਨੀ ਨਾਲ ਵਿਆਹ ਲਈ ਉਸ ਦਾ ਹੱਥ ਮੰਗਿਆ ਸੀ। ਇਸ ਤੋਂ ਬਾਅਦ ਫੈਨੀ ਨੂੰ ਲੱਭਣ ਦੀ ਕਹਾਣੀ ਸ਼ੁਰੂ ਹੁੰਦੀ ਹੈ। ਇਹ ਫਿਲਮ ਵੀ ਜਾਣਕਾਰਾਂ ਦੀਆਂ ਉਮੀਦਾਂ ਤੋਂ ਵੱਧ ਹਿੱਟ ਰਹੀ ਸੀ। ਹੋਮੀ ਅਦਜਾਨੀਆ ਦੇ ਨਿਰਦੇਸ਼ਨ 'ਚ ਬਣੀ ਫਿਲਮ ਫਾਈਂਡਿੰਗ ਫੈਨੀ 'ਚ ਦੀਪਿਕਾ ਪਾਦੁਕੋਣ, ਅਰਜੁਨ ਕਪੂਰ, ਨਸੀਰੂਦੀਨ ਸ਼ਾਹ, ਡਿੰਪਲ ਕਪਾੜੀਆ, ਪੰਕਜ ਕਪੂਰ ਨੇ ਭੂਮਿਕਾਵਾਂ ਨਿਭਾਈਆਂ ਸਨ।
ਪਾਮੇਲਾ ਤੇ ਰਿਕ ਇੱਕਠੇ ਮਨਾਉਣਗੇ ਕ੍ਰਿਸਮਿਸ
NEXT STORY