ਮੁੰਬਈ— ਬਾਲੀਵੁੱਡ 'ਚ ਆਪਣੇ ਸੰਜੀਦਾ ਅਭਿਨੈ ਲਈ ਮਸ਼ਹੂਰ ਰਣਦੀਪ ਹੁੱਡਾ ਸੋਸ਼ਲ ਮੀਡੀਆ ਨੂੰ ਆਪਣੇ ਲਈ ਇਕ ਬੁਰਾ ਸੁਪਨਾ ਮੰਨਦੇ ਹਨ। ਰਣਦੀਪ ਆਪਣੇ ਨਾਂ ਨਾਲ ਬਣਾਏ ਗਏ ਫਰਜੀ ਖਾਤਿਆਂ ਤੋਂ ਪਰੇਸ਼ਾਨ ਹਨ। ਸੋਸ਼ਲ ਮੀਡੀਆ 'ਚ ਫਰਜੀ ਖਾਤੇ ਦੀ ਸਮੱਸਿਆ ਨਵੀਂ ਗੱਲ ਨਹੀਂ ਹੈ ਪਰ ਰਣਦੀਪ ਨੂੰ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਉਨ੍ਹਾਂ ਦੇ ਨਾਂ ਦੇ ਫਰਜੀ ਖਾਤਿਆਂ ਦੀ ਵਰਤੋਂ ਲੜਕੀਆਂ ਨੂੰ ਧੋਖਾ ਦੇਣ ਅਤੇ ਫਿਲਮ 'ਚ ਮੌਕਾ ਦਿਲਾਉਣ ਦਾ ਛੂਠਾ ਲਾਲਚ ਦੇਣ ਲਈ ਕੀਤਾ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਰਣਦੀਪ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਨਾਂ ਦੇ ਫਰਜੀ ਖਾਤਿਆਂ ਦੀ ਵਰਤੋਂ ਲੋਕਾਂ ਨੂੰ ਧੋਖਾ ਦੇਣ ਲਈ ਕੀਤੀ ਜਾ ਰਹੀ ਹੈ ਤਾਂ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਆਪਣੇ ਮੂਲ ਖਾਤੇ ਦੀ ਪੁਸ਼ਟੀ ਕਰਵਾ ਰਹੇ ਹਨ।
ਉਮੀਦ ਤੋਂ ਵੱਧ ਹਿੱਟ ਰਹੀਆਂ ਇਸ ਸਾਲ ਦੀਆਂ ਇਹ ਫਿਲਮਾਂ (ਦੇਖੋ ਤਸਵੀਰਾਂ)
NEXT STORY