ਮੁੰਬਈ- ਬਾਲੀਵੁੱਡ ਦੀ ਸਟਾਈਲਿਸ਼ ਗਰਲ ਕੈਟਰੀਨਾ ਕੈਫ ਆਪਣਾ ਸਟਾਈਲ ਖੁਦ ਤੈਅ ਕਰਦੀ ਹੈ। ਬਾਲੀਵੁੱਡ 'ਚ ਕੈਟਰੀਨ ਕੈਫ ਆਪਣੇ ਸਟਾਈਲਿਸ਼ ਲੁੱਕ ਲਈ ਜਾਣੀ ਜਾਂਦੀ ਹੈ। ਬਹੁਤ ਸਾਰੀਆਂ ਲੜਕੀਆਂ ਕੈਟਰੀਨਾ ਦੇ ਸਟਾਈਲ ਦੀ ਕਾਪੀ ਕਰਦੀਆਂ ਹਨ ਪਰ ਉਹ ਖੁਦ ਬਦਲਦੇ ਟਰੈਂਡ ਦੇ ਪਿੱਛੇ ਨਹੀਂ ਭੱਜਦੀ। ਉਸ ਨੂੰ ਜੋ ਵਧੀਆ ਲੱਗਦਾ ਹੈ, ਉਹ ਉਹੀ ਫੈਸ਼ਨ ਅਪਣਾਉਂਦੀ ਹੈ।
ਕੈਟਰੀਨਾ ਨੇ ਕਿਹਾ ਕਿ ਉਹ ਸਟਾਈਲ ਤੇ ਬਦਲਦੇ ਟਰੈਂਡ ਤੋਂ ਜਾਣੂ ਰਹਿੰਦੀ ਹੈ ਪਰ ਇਸ ਦੀ ਆਦੀ ਨਹੀਂ ਹੈ। ਉਹ ਜਾਣਦੀ ਹੈ ਕਿ ਕੀ ਸਟਾਈਲਿਸ਼ ਹੈ ਪਰ ਜ਼ਰੂਰੀ ਨਹੀਂ ਹੈ ਕਿ ਉਹੀ ਪਹਿਨ ਕੇ ਉਹ ਖੁਦ ਨੂੰ ਸਟਾਈਲਿਸ਼ ਦਿਖਾਏ। ਉਸ ਨੂੰ ਜੋ ਵਧੀਆ ਲੱਗਦਾ ਹੈ, ਉਹ ਉਹੀ ਪਹਿਨਦੀ ਹੈ।
ਕੈਟਰੀਨਾ ਨੇ ਦੱਸਿਆ ਕਿ ਉਹ ਖਰੀਦਦਾਰੀ ਦੌਰਾਨ ਸਭ ਤੋਂ ਵਧ ਕੈਜ਼ੂਅਲ ਡਰੈੱਸਾਂ 'ਤੇ ਪੈਸੇ ਖਰਚ ਕਰਦੀ ਹੈ। ਮਹਿੰਗੇ ਕੱਪੜੇ ਤਾਂ ਕਈ ਮਹੀਨਿਆਂ 'ਚ ਇਕ ਵਾਰ ਖਰੀਦਦੀ ਹੈ। ਮਹਿੰਗੇ ਕੱਪੜਿਆਂ 'ਤੇ ਖਰਚ ਕਰਨ ਦੇ ਬਾਵਜੂਦ ਉਸ ਦੀ ਡਰੈੱਸ ਸਾਧੀ ਰਹਿੰਦੀ ਹੈ ਤੇ ਸਟਾਈਲਿਸ਼ ਘੱਟ ਦਿਖਦੀ ਹੈ। ਹਰ ਵਾਰ ਖਰੀਦਦਾਰੀ ਦੌਰਾਨ ਜ਼ਰੂਰੀ ਨਹੀਂ ਕਿ ਉਹ ਮਹਿੰਗੀਆਂ ਚੀਜ਼ਾਂ ਹੀ ਖਰੀਦੇ।
ਸੋਸ਼ਲ ਮੀਡੀਆ ਨੂੰ ਬੁਰਾ ਸੁਪਨਾ ਮੰਨਦੇ ਹਨ ਰਣਦੀਪ
NEXT STORY