ਨਵੀਂ ਦਿੱਲੀ- ਬਾਲੀਵੁੱਡ ਦੇ ਦਬੰਗ ਸਿੰਗਰ ਮੀਕਾ ਸਿੰਘ ਪਾਰਟੀ 'ਚ ਆਪਣੀ 'ਗੰਦੀ ਬਾਤ' ਕਾਰਨ ਮਸ਼ਹੂਰ ਹਨ, ਫਿਰ ਉਹ ਰਾਖੀ ਸਾਵੰਤ ਨਾਲ ਕਿੱਸ ਦਾ ਕਿੱਸਾ ਹੋਵੇ ਜਾਂ ਟੱਲੀ ਹੋ ਕੇ ਪਾਰਟੀ 'ਚ ਆਪਣੇ ਆਪ ਤੋਂ ਬਾਹਰ ਹੋ ਕੇ ਮਸਤੀ ਕਰਨਾ। ਹੁਣ ਮੀਕਾ ਸਿੰਘ ਨੇ ਕਰੀਨਾ ਕਪੂਰ ਖਾਨ ਨਾਲ ਪੰਗਾ ਲਿਆ ਹੈ।
ਅਸਲ 'ਚ ਕੁਝ ਦਿਨ ਪਹਿਲਾਂ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਭਾਂਜੀ ਰਿਦੀ ਦੇ ਵਿਆਹ ਸਮਾਗਮ ਦੌਰਾਨ ਮੀਕੇ ਤੇ ਕਰੀਨਾ ਕਪੂਰ ਮੌਜੂਦ ਸਨ। ਜਦੋਂ ਪਾਰਟੀ 'ਚ ਨੱਚਣਾ-ਗਾਉਣਾ ਸ਼ੁਰੂ ਹੋਇਆ ਤਾਂ ਕਰੀਨਾ ਵੀ ਸਟੇਜ 'ਤੇ ਠੁਮਕੇ ਲਗਾਉਣ ਲਈ ਪਹੁੰਚ ਗਈ ਪਰ ਟੱਲੀ ਮੀਕਾ ਨੇ ਉਸ ਦੇ ਸਾਹਮਣੇ ਜਾਣਬੁਝ ਕੇ ਉਹ ਗੀਤ ਗਾ ਦਿੱਤਾ, ਜਿਸ ਕਾਰਨ ਕਰੀਨਾ ਪ੍ਰੇਸ਼ਾਨ ਹੋ ਗਈ। ਖਬਰਾਂ ਦੀ ਮੰਨੀਏ ਤਾਂ ਮੀਕਾ ਦੀ ਇਸ ਹਰਕਤ ਤੋਂ ਬਾਅਦ ਕਰੀਨਾ ਨੇ ਉਸ ਨਾਲ ਗੱਲਬਾਤ ਕਰਨਾ ਵੀ ਛੱਡ ਦਿੱਤਾ।
ਫਿਲਮ ਦੀ ਖਾਤਿਰ ਸਿਰ ਤੋਂ ਗੰਜੀਆਂ ਤੱਕ ਹੋਈਆਂ ਇਹ ਅਭਿਨੇਤਰੀਆਂ (ਤਸਵੀਰਾਂ)
NEXT STORY