ਮੁੰਬਈ- ਪ੍ਰਸਿੱਧ ਅਭਿਨੇਤਾ ਹੇਮੰਤ ਪਾਂਡੇ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਚਲ ਗੁਰੂ ਹੋ ਜਾ ਸ਼ੁਰੂ' ਸਾਧੂਆਂ ਬਾਰੇ 'ਚ ਹੈ ਪਰ ਇਸ ਦਾ ਅਧਿਆਤਮਕ ਗੁਰੂ ਆਸਾਰਾਮ ਬਾਪੂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹੇਮੰਤ ਨੇ ਦੱਸਿਆ, ''ਫਿਲਮ ਦਿਖਾਵੇਗੀ ਕਿ ਇਹ ਸਾਧੂ ਕਿਵੇਂ ਆਮ ਆਦਮੀ ਨੂੰ ਬਰਬਾਦ ਕਰ ਰਹੇ ਹਨ। ਇਹ ਸਿੱਧੇ ਤੌਰ 'ਤੇ ਕਿਸੇ ਅਧਿਆਤਮਕ ਗੁਰੂ ਦੇ ਜੀਵਨ ਬਾਰੇ ਨਹੀਂ ਹੈ। ਇਸ ਦਾ ਆਸਾਰਾਮ ਬਾਪੂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।'' ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ 'ਓ. ਐੱਮ. ਜੀ.' ਵਰਗੀ ਹੈ। ਫਿਲਮ 'ਚ ਹੇਮੰਤ ਢੋਂਗੀ ਸਾਧੂ ਦੀ ਭੂਮਿਕਾ 'ਚ ਨਜ਼ਰ ਆਉਣਗੇ। 'ਚੱਲ ਗੁਰੂ ਹੋ ਜਾ ਸ਼ੁਰੂ' ਜਨਵਰੀ 'ਚ ਰਿਲੀਜ਼ ਹੋਵੇਗੀ ਜਿਸ 'ਚ ਚੰਦਰਚੂੜ ਸਿੰਘ, ਸੰਜੇ ਮਿਸ਼ਰਾ ਅਤੇ ਮਨੋਜ ਪਾਹਵਾ ਮੁੱਖ ਭੂਮਿਕਾ 'ਚ ਹਨ।
ਕੀ ਤੁਸੀਂ ਸੁਣਿਆ ਦਿਲਜੀਤ ਦਾ 'ਪਟਿਆਲਾ ਪੈੱਗ-2' (ਵੀਡੀਓ)
NEXT STORY