ਜਲੰਧਰ- ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਪਟਿਆਲਾ ਪੈੱਗ' ਕਾਫੀ ਧਮਾਲਾਂ ਪਾ ਰਿਹਾ ਹੈ ਅਤੇ ਇਨ੍ਹੀਂ ਦਿਨੀਂ ਹਰ ਇਕ ਦੀ ਜ਼ੁਬਾਨ 'ਤੇ ਰਟਿਆ ਹੋਇਆ ਹੈ। ਇਸ ਹਿੱਟ ਗੀਤ ਨੂੰ ਯੂਟਿਊਬ 'ਤੇ ਵੀ ਲੱਖਾਂ ਦੀ ਗਿਣਤੀ ਵਿਚ ਲੋਕ ਦੇਖ ਚੁੱਕੇ ਹਨ, ਜਿਸ ਤੋਂ ਖੁਸ਼ ਹੁੰਦਿਆਂ ਦਿਲਜੀਤ ਨੇ ਇਸ ਖੁਸ਼ੀ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ।
ਹੈਰਾਨ ਹੋਣ ਵਾਲੀ ਗੱਲ ਨਹੀਂ ਹੈ, ਅਸਲ 'ਚ ਇਸ ਨਵੇਂ ਗੀਤ 'ਚ ਦਿਲਜੀਤ ਦੁਸਾਂਝ ਆਪਣੇ ਫੈਨਜ਼ ਨਾਲ 'ਪਟਿਆਲਾ ਪੈੱਗ' ਗੀਤ ਨੂੰ ਹੀ ਗਾਉਂਦੇ ਅਤੇ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ। ਦਿਲਜੀਤ ਆਪਣੇ ਇਸ ਗੀਤ ਦੀ ਸਫਲਤਾ ਤੋਂ ਇੰਨੇ ਖੁਸ਼ ਹਨ ਕਿ ਉਨ੍ਹਾਂ ਨੇ ਕਈ ਫੈਨਜ਼ ਦੀਆਂ ਵੀਡੀਓਜ਼ ਵੀ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀਆਂ ਹਨ।
ਇਸ ਗੀਤ ਵਿਚ ਦਿਲਜੀਤ ਜ਼ਿਆਦਾਤਰ ਆਪਣੇ ਵਿਦੇਸ਼ੀ ਫੈਨਜ਼ ਨਾਲ ਇਸ ਗੀਤ ਨੂੰ ਗਾਉਂਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਦੇ ਗੀਤ 'ਪਟਿਆਲਾ ਪੈੱਗ' ਨੂੰ ਹੁਣ ਤਕ ਯੂਟਿਊਬ 'ਤੇ 35 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਇਸ ਨੂੰ ਦਿਲਜੀਤ ਦੁਸਾਂਝ ਦਾ ਹੁਣ ਤਕ ਦਾ ਸਭ ਤੋਂ ਹਿੱਟ ਗੀਤ ਵੀ ਮੰਨਿਆ ਜਾ ਰਿਹਾ ਹੈ। ਇਸ ਦਾ ਡਾਇਰੈਕਸ਼ਨ ਵਿਰਸਾ ਆਰਟਸ ਨੇ ਕੀਤਾ ਹੈ।
ਇਕ ਹੀ ਪੁਰਸਕਾਰ ਸਮਾਰੋਹ 'ਚ ਅਮਿਤਾਭ ਤੇ ਅਭਿਸ਼ੇਕ ਦੋਹਾਂ ਨੇ ਜਿੱਤੇ ਪੁਰਸਕਾਰ
NEXT STORY