ਮੁੰਬਈ- ਸਾਲ 2014 'ਚ ਹਾਲੀਵੁੱਡ ਦੇ ਕਈ ਅਜਿਹੇ ਸੈਲੀਬ੍ਰਿਟੀਜ਼ ਹਨ ਜੋ ਜਨਤਕ ਥਾਵਾਂ 'ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਨਜ਼ਰ ਆਏ ਹਨ। ਅੱਜ ਅਸੀਂ ਤੁਹਾਡੇ ਸਾਹਮਣੇ ਅਜਿਹੀਆਂ ਹੀ ਜੋੜੀਆਂ ਦੀ ਚਰਚਾ ਕਰਨ ਜਾ ਰਹੇ ਹਨ ਜੋ ਖੁਲ੍ਹੇਆਮ ਆਪਣੇ ਪਿਆਰ ਦਾ ਇਜ਼ਹਾਰ ਕਰਦੀਆਂ ਨਜ਼ਰ ਆਈਆਂ ਹਨ। ਹਾਲੀਵੁੱਡ ਦੇ ਮਸ਼ਹੂਰ ਗਾਇਕ ਏਰਿਆਨਾ ਗ੍ਰਾਂਡੇ ਅਤੇ ਬਿੱਗ ਸੀਨ ਕਈ ਵਾਰੀ ਖੁਲੇਆਮ ਕਿਸ ਕਰਦੇ ਦੇਖੇ ਗਏ ਹਨ। ਮਾਡਲ ਅਲੈਂਕਜੈਂਡ੍ਰਾ ਅਤੇ ਜੇਮੀ ਮਜੂਰ ਵੀ ਇਸੇ ਤਰ੍ਹਾਂ ਹੀ ਖੁਲ੍ਹੇਆਮ ਕਿਸ ਕਰਦੇ ਦੇਖੇ ਗਏ ਸਨ। ਹਾਲੀਵੁੱਡ ਦੀ ਮਸ਼ਹੂਰ ਗਾਇਕਾ ਮਾਇਲੀ ਸਾਇਰਸ ਅਤੇ ਪੈਟ੍ਰਿਕ ਨੂੰ ਕਈ ਵਾਰੀ ਜਨਤਕ ਥਾਵਾਂ 'ਤੇ ਖੁਲ੍ਹੇਆਮ ਕਿਸ ਕਰਦੇ ਦੇਖਿਆ ਗਿਆ ਹੈ। ਮਾਡਲ ਜੈਨੀਫਰ ਗਾਰਨਰ ਅਤੇ ਬੈਨ ਐੱਫਲੇਕ ਵੀ ਕਿਸ ਕਰਦੇ ਦੌਰਾਨ ਚਰਚਾ 'ਚ ਰਹੇ ਹਨ। ਮਾਡਲ ਗਿਸੇਲ ਬੰਡਚੇਲ ਅਤੇ ਟ੍ਰਾਮ ਬ੍ਰੈਂਡੀ ਵੀ ਆਪਣੀ ਕਿਸ ਕਾਰਨ ਇਸ ਸਾਲ ਕਾਫੀ ਚਰਚਾ 'ਚ ਰਹੇ ਹਨ। ਟੀ. ਵੀ. ਸਟਾਰ ਕਿਮ ਕਰਦਾਸ਼ੀਆਂ ਵੀ ਆਪਣੇ ਪਤੀ ਕਾਨਯੇ ਵੈਸਟ ਨਾਲ ਕਿਸ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਹੈ। ਇਸੇ ਤਰ੍ਹਾਂ ਹੀ ਇਸ ਸਾਲ ਅਭਿਨੇਤਾ ਐਮਾ ਸਟੋਨ ਅਤੇ ਐਂਡ੍ਰਿਯੂ ਗਾਫੀਲਡ, ਮਾਡਲ ਮਿਲਾ ਕੁਨੀਸ ਅਤੇ ਐਸਟਨ ਕਚਰ, ਅਭਿਨੇਤਰੀ ਸੋਫੀਆ ਵਰਗਰਾ ਅਤੇ ਜੋ ਮੈਂਗਨਿਏਲੋ, ਅਭਿਨੇਤਰੀ ਡ੍ਰਿਊ ਬੈਰੀਮੋਰ ਅਤੇ ਵਿਲ ਕੋਪਲੇਮੈਨ, ਅਭਿਨੇਤਾ ਵਿਲ ਸਮਿਥ ਅਤੇ ਪਿਨਕੇਟ ਸਮਥਿ, ਮਸ਼ਹੂਰ ਗਾਇਕ ਜਸਟਿਨ ਟਿੰਬਰਲੋਕ ਅਤੇ ਜੈਸਿਕਾ ਬੇਲ, ਅਭਿਨੇਤਾ ਲਿਓਨਾਰਡੋ ਡਿਕੈਪ੍ਰਿਓ ਅਤੇ ਟੋਨੀ ਗ੍ਰੈਨ ਵੀ ਆਪਣੀ ਕਿਸ ਕਾਰਨ ਇਸ ਸਾਲ ਕਾਫੀ ਚਰਚਾ 'ਚ ਰਹੇ ਹਨ।
ਵਿਆਹ ਨੂੰ ਲੈ ਕੇ ਸਲਮਾਨ ਨੇ ਕੀਤਾ ਵੱਡਾ ਖੁਲਾਸਾ
NEXT STORY