ਮੁੰਬਈ- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਨਵੇਂ ਸਾਲ 'ਚ ਉਹ ਤਿੰਨਾਂ ਖਾਨਜ਼ ਨਾਲ ਫਿਲਮ ਵਿਚ ਕੰਮ ਕਰਨ ਦੀ ਬਜਾਏ ਆਪਣੇ ਵਿਆਹ ਕਾਰਨ ਰੁੱਝੇ ਹੋਣਗੇ। ਸਲਮਾਨ ਵੀਰਵਾਰ ਨੂੰ ਮੁੰਬਈ 'ਚ ਬਿੱਗ ਸਟਾਰ ਐਂਟਰਟੇਨਮੈਂਟ ਐਵਾਰਡਸ 2014 'ਚ ਮੌਜੂਦ ਸਨ।
ਇਹ ਪੁੱਛੇ ਜਾਣ 'ਤੇ ਕਿ ਸਾਲ 2015 'ਚ ਉਹ ਤਿੰਨਾਂ ਖਾਨਜ਼ ਨਾਲ ਫਿਲਮ ਕਰਨਾ ਚਾਹੁਣਗੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਸ ਦੇ ਤਿੰਨਾਂ ਖਾਨਜ਼ ਨਾਲ ਕੰਮ ਕਰਨ ਦੀ ਬਜਾਏ ਤੁਸੀਂ ਮੈਨੂੰ ਵਿਆਹ ਕਰਦੇ ਦੇਖੋਗੇ। ਹੁਣ ਇਸ ਗੱਲ ਵਿਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਆਉਣ ਵਾਲਾ ਸਾਲ ਹੀ ਦੱਸੇਗਾ। ਫਿਲਹਾਲ ਸਲਮਾਨ ਕਰੀਨਾ ਕਪੂਰ ਨਾਲ ਫਿਲਮ ਬਜਰੰਗੀ ਭਾਈਜਾਨ ਵਿਚ ਕੰਮ ਕਰ ਰਹੇ ਹਨ। ਇਹ ਫਿਲਮ 17 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
'ਚੱਲ ਗੁਰੂ...' ਦਾ ਆਸਾਰਾਮ ਨਾਲ ਕੋਈ ਸੰਬੰਧ ਨਹੀਂ : ਹੇਮੰਤ
NEXT STORY