ਮੁੰਬਈ- ਬਾਲੀਵੁੱਡ ਕਿੰਗ ਦਿਲੀਪ ਕੁਮਾਰ ਪਾਕਿਸਤਾਨ ਦੇ ਪੇਸ਼ਾਵਰ ਆਰਮੀ ਸਕੂਲ 'ਤੇ ਹੋਏ ਹਮਲੇ ਨਾਲ ਬਹੁਤ ਹੀ ਦੁਖੀ ਹਨ। ਉਨ੍ਹਾਂ ਨੇ ਹਮਲੇ 'ਚ ਮਾਰੇ ਗਏ ਮਾਸੂਮ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਉਨ੍ਹਾਂ ਦਾ ਦਰਦ ਵੰਡਣ ਦੀ ਇੱਛਾ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਦਿਲੀਪ ਕੁਮਾਰ ਖੁਦ ਵੀ ਪੇਸ਼ਾਵਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪਰਿਵਾਰ 1930 ਦੇ ਦਹਾਕੇ 'ਚ ਮੁੰਬਈ ਆ ਗਿਆ ਸੀ। ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਕਿਹਾ ਕਿ ਉਹ ਪੇਸ਼ਾਵਰ ਸਕੂਲ 'ਚ ਹੋਅ ਕਤਲੇਆਮ ਨਾਲ ਬਹੁਤ ਹੀ ਦੁਖੀ ਹੈ। 92 ਸਾਲ ਦੇ ਦਿਲੀਪ ਕੁਮਾਰ ਨੇ ਕਿਹਾ, ''ਮੇਰਾ ਜਨਮ ਪੇਸ਼ਾਵਰ 'ਚ ਹੋਇਆ। ਮੇਰੇ ਦਿਲ 'ਚ ਅੱਜ ਵੀ ਉਸ ਜਗ੍ਹਾ ਨਾਲ ਜੁੜੀਆਂ ਕਈ ਖਾਸ ਯਾਦਾਂ ਹਨ। ਤਾਲਿਬਾਨ ਨੇ ਪੇਸ਼ਾਵਰ 'ਚ ਬੱਚਿਆਂ ਨਾਲ ਜੋ ਕੀਤਾ ਉਹ ਪਾਪ ਹੈ। ਇਸ ਕਤਲੇਆਮ ਨੇ ਮੈਨੂੰ ਬਹੁਤ ਹੀ ਜ਼ਖਮ ਦਿੱਤੇ ਹਨ।'' ਪੇਸ਼ਾਵਰ ਦੇ ਆਰਮੀ ਸਕੂਲ 'ਚ ਮੰਗਲਵਾਰ ਨੂੰ ਤਹਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ) ਦੇ ਅੱਤਵਾਦੀਆਂ ਨੇ ਵੜ ਕੇ 132 ਵਿਦਿਆਰਥੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਘਟਨਾ 'ਤੇ ਦਿਲੀਪ ਕੁਮਾਰ ਨੇ ਕਿਹਾ, ''ਮੈਂ ਉੱਪਰ ਵਾਲੇ ਨੂੰ ਦੁਆ ਕਰਦਾ ਹਾਂ ਕਿ ਜਿਨ੍ਹਾਂ ਦੇ ਬੱਚੇ ਮਾਰੇ ਗਏ ਹਨ ਈਸ਼ਵਰ ਉਨ੍ਹਾਂ ਨੂੰ ਇਸ ਦੁੱਖ ਅਤੇ ਡਰ ਨਾਲ ਜਿਉਣ ਦੀ ਹਿੰਮਤ ਦੇਵੇ। ਅਜਿਹੀਆਂ ਬੁਰੀਆਂ ਤਾਕਤਾਂ ਨੂੰ ਕੁਚਲਣ ਅਤੇ ਉਖਾੜ ਦੇ ਸੁੱਟ ਦੇਣ ਦਾ ਸਮਾਂ ਆ ਗਿਆ ਹੈ।'
ਆਪਣੇ ਤੋਂ ਅੱਧੀ ਉਮਰ ਦੀਆਂ ਅਭਿਨੇਤਰੀਆਂ ਨਾਲ ਰੋਮਾਂਸ ਕਰ ਚੁੱਕੇ ਹਨ ਇਹ ਬੁੱਢੇ ਅਦਾਕਾਰ (ਤਸਵੀਰਾਂ)
NEXT STORY