ਮੁੰਬਈ-ਬਾਲੀਵੁੱਡ 'ਚ ਕਈ ਅਜਿਹੇ ਅਦਾਕਾਰ ਹਨ ਜਿਹੜੇ ਆਪਣੇ ਤੋਂ ਘੱਟ ਉਮਰ ਦੀਆਂ ਔਰਤਾਂ ਨਾਲ ਕੰਮ ਕਰ ਰਹੇ ਹਨ। ਉਨ੍ਹਾਂ 'ਚੋਂ ਪਹਿਲੇ ਹਨ ਸੰਨੀ ਦਿਉਲ। ਸੰਨੀ ਦਿਉਲ ਦੀ ਉਮਰ 58 ਸਾਲ ਦੀ ਹੋ ਚੁੱਕੀ ਹੈ। 'ਘਾਇਲ' ਦੀ ਸੀਕੁਅਲ ਫਿਲਮ 'ਚ ਸੰਨੀ ਦੀ ਜੋੜੀ 36 ਸਾਲ ਦੀ ਸੋਹਾ ਅਲੀ ਖਾ ਨਾਲ ਬਣੀ। ਸੋਹਾ ਅਤੇ ਸੰਨੀ ਵਿਚਾਲੇ 22 ਸਾਲ ਦਾ ਫਰਕ ਹਾ। ਸੰਜੇ ਦੱਤ ਫਿਲਮ 'ਪੁਲਸਗਿਰੀ' 'ਚ ਆਪਣੀ ਅਭਿਨੇਤਰੀ ਪ੍ਰਾਚੀ ਦੇਸਾਈ ਤੋਂ 29 ਸਾਲ ਵੱਡੇ ਹਨ। ਫਿਲਮ ਦੇ ਜਿਨ੍ਹਾਂ ਸੀਨ 'ਚ ਪ੍ਰਾਚੀ ਅਤੇ ਸੰਜੇ ਨੇ ਰੋਮਾਂਸ ਕੀਤਾ ਸੀ। ਉਸ 'ਚ ਉਮਰ ਦਾ ਸਾਫ ਫਰਕ ਦਿਖ ਰਿਹਾ ਹੈ। ਫਿਲਮ 'ਜੇ ਹੋ' ਫਿਲਮ 'ਚ ਸਲਮਾਨ ਦੀ ਜੋੜੀ ਡੇਜ਼ੀ ਸ਼ਾਹ ਨਾਲ ਬਣੀ ਹੈ। ਸਲਮਾਨ ਅਤੇ ਡੇਜ਼ੀ ਵਿਚਾਲੇ ਉਮਰ ਦਾ ਫਰਕ ਲੱਗਭਗ 24 ਸਾਲ ਦਾ ਹੈ। ਉਮਰ ਦੇ ਇਸ ਫਰਕ 'ਚ ਸ਼ਾਹਰੁਖ ਵੀ ਪਿੱਛੇ ਨਹੀਂ ਹਨ। ਅਨੁਸ਼ਕਾ ਸ਼ਰਮਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਫਿਲਮ 'ਰਬ ਨੇ ਬਨ ਦੀ ਜੋੜੀ' ਰਾਹੀਂ ਕੀਤੀ ਜਿਸ 'ਚ ਉਨ੍ਹਾਂ ਨੇ ਸ਼ਾਹਰੁਖ ਨਾਲ ਕੰਮ ਕੀਤਾ। ਉਨ੍ਹਾਂ ਵਿਚਾਲੇ ਵੀ ਉਮਰ ਦਾ ਫਰਕ 23 ਸਾਲ ਦਾ ਹੈ। 'ਚੇਨਈ ਐਕਸਪ੍ਰੈਸ' ਫਿਲਮ 'ਚ ਸ਼ਾਹਰੁਖ ਦੀ ਜੋੜੀ ਦੀਪਿਕਾ ਪਾਦੁਕੋਣ ਨਾਲ ਬਣੀ ਸੀ। ਦੀਪਿਕਾ ਅਤੇ ਸ਼ਾਹਰੁਖ ਦੇ ਵਿਚਾਲੇ ਉਮਰ ਦਾ ਫਰਕ 20 ਸਾਲ ਦਾ ਹੈ। ਫਿਲਮ 'ਕੌਕਟੇਲ' 'ਚ ਸੈਫ ਅਲੀ ਖਾਨ ਫਿਲਮ 'ਚ ਦੋਵੇਂ ਅਭਿਨੇਤਰੀਆਂ ਤੋਂ ਵੱਡੇ ਹਨ। ਸੈਫ ਦੀਪਿਕਾ ਤੋਂ ਲੱਗਭਗ 15 ਸਾਲ ਵੱਡੇ ਹਨ। 'ਹਾਊਸਫੁੱਲ-2' 'ਚ ਅਕਸ਼ੈ ਕੁਮਾਰ ਸਾਊਥ ਤੋਂ ਆਈ ਅਭਿਨੇਤਰੀ ਆਸੀਨ ਨਾਲ ਨਜ਼ਰ ਆਈ। ਅਕਸ਼ੇ ਅਤੇ ਆਸੀਨ ਵਿਚਾਲੇ ਉਮਰ ਦਾ ਫਰਕ ਲੱਗਭਗ 18 ਸਾਲ ਦਾ ਹੈ। ਫਿਲਮ 'ਹਿਮਤਵਾਲਾ' 'ਚ ਅਜੇ ਦੇਵਗਨ ਆਪਣੀ ਅਭਿਨੇਤਰੀ ਤਮੰਨਾ ਤੋਂ 20 ਸਾਲ ਵੱਡੇ ਹਨ। ਦੀਪਿਕਾ ਨਾਲ ਰਜਨੀਕਾਂਤ ਦੀ ਫਿਲਮ 'ਕੋਚਦਾਈਆਂ' 'ਚ ਉਨ੍ਹਾਂ ਦੀ ਉਮਰ ਵਿਚਾਲੇ 35 ਸਾਲ ਫਰਕ ਹੈ। ਪੁਰਾਣੀਆਂ ਫਿਲਮਾਂ 'ਚ ਵੀ ਅਜਿਹਾ ਹੁੰਦਾ ਰਿਹਾ ਹੈ। ਜਿਵੇਂ ਕਿ ਰਿਸ਼ੀ ਕਪੂਰ ਨਾਲ ਦਿਵਿਆ ਭਾਰਤੀ।
ਇਸ ਸਾਲ ਖੁਲ੍ਹੇਆਮ ‘ਕਿਸ’ ਕਰਨ ਦੌਰਾਨ ਚਰਚਾ ’ਚ ਰਹੀਆਂ ਇਹ ਜੋੜੀਆਂ (ਦੇਖੋ ਤਸਵੀਰਾਂ)
NEXT STORY