ਨਵੀਂ ਦਿੱਲੀ- ਅਫਵਾਹਾਂ 'ਤੇ ਰੋਕ ਲਗਾਉਂਦੇ ਹੋਏ ਆਖਿਰਕਾਰ ਸਲਮਾਨ ਖਾਨ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਉਹ ਬਿੱਗ ਬੌਸ 8 ਹੁਣ ਹੋਸਟ ਨਹੀਂ ਕਰਨਗੇ। ਸਲਮਾਨ ਨੇ ਬਿੱਗ ਸਟਾਰ ਐਂਟਰਟੇਨਮੈਂਟ ਐਵਾਰਡਸ 2014 ਦੌਰਾਨ ਇਹ ਗੱਲ ਆਖੀ। ਸਲਮਾਨ ਨੇ ਕਿਹਾ ਕਿ ਇਹ ਗੱਲ ਸਹੀ ਹੈ। ਉਹ ਬਿੱਗ ਬੌਸ 8 ਨੂੰ ਹੁਣ ਹੋਸਟ ਨਹੀਂ ਕਰਨਗੇ ਕਿਉਂਕਿ ਉਹ ਰਾਜਸਥਾਨ 'ਚ ਚੱਲ ਰਹੀ ਆਪਣੀ ਫਿਲਮ ਦੀ ਸ਼ੂਟਿੰਗ ਵਿਚ ਰੁੱਝੇ ਹੋਣਗੇ।
ਉਨ੍ਹਾਂ ਲਈ ਇਕ ਸੂਬੇ ਤੋਂ ਦੂਜੇ ਸੂਬੇ 'ਚ ਵਾਰ-ਵਾਰ ਆਉਣਾ-ਜਾਣਾ ਮੁਸ਼ਕਿਲ ਹੋਵੇਗਾ। ਇਸ ਲਈ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਉਹ ਇਹ ਦੱਸਣਾ ਚਾਹੁੰਦੇ ਹਨ ਕਿ ਬਿੱਗ ਬੌਸ 8 ਦੇ ਆਖਰੀ ਚਾਰ ਐਪੀਸੋਡ ਉਹ ਹੋਸਟ ਨਹੀਂ ਕਰਨਗੇ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਸ਼ੋਅ ਨੂੰ ਉਨ੍ਹਾਂ ਦੇ ਜਾਣ ਤੋਂ ਬਾਅਦ ਫਰਾਹ ਖਾਨ ਹੋਸਟ ਕਰੇਗੀ। ਸਲਮਾਨ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਫੈਨਜ਼, ਜਿਹੜੇ ਸਿਰਫ ਸਲਮਾਨ ਕਾਰਨ ਬਿੱਗ ਬੌਸ ਦੇਖਦੇ ਹਨ, ਉਹ ਥੋੜ੍ਹੇ ਨਿਰਾਸ਼ ਹਨ। ਬਿੱਗ ਬੌਸ ਭਾਰਤ ਦਾ ਸਭ ਤੋਂ ਵੱਡਾ ਰਿਐਲਿਟੀ ਸ਼ੋਅ ਹੈ। ਸਲਮਾਨ ਦੇ ਇਸ ਐਲਾਨ ਤੋਂ ਬਾਅਦ ਇਹ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਕਿ ਬਿੱਗ ਬੌਸ ਦਾ ਹੁਣ ਸਲਮਾਨ ਤੋਂ ਬਾਅਦ ਭਵਿੱਖ ਕੀ ਹੋਵੇਗਾ।
'ਪੀਕੇ' : ਇਕ ਏਲੀਅਨ ਜਿਸ ਨੇ ਸਾਹਮਣੇ ਲਿਆਂਦਾ ਧਰਤੀ ਦਾ ਕੌੜਾ ਸੱਚ (ਵੀਡੀਓ)
NEXT STORY