ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ 'ਪੀਕੇ' ਦਾ ਇੰਤਜ਼ਾਰ ਲੰਮੇ ਸਮੇਂ ਤੋਂ ਲੋਕਾਂ ਵਲੋਂ ਕੀਤਾ ਜਾ ਰਿਹਾ ਸੀ। ਇਹ ਫਿਲਮ ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਆਮਿਰ ਖਾਨ ਤੇ ਅਨੁਸ਼ਕਾ ਸ਼ਰਮਾ ਤੋਂ ਇਲਾਵਾ ਬੋਮਨ ਈਰਾਨੀ, ਸੌਰਭ ਸ਼ੁਕਲਾ, ਸੰਜੇ ਦੱਤ ਤੇ ਸੁਸ਼ਾਂਤ ਸਿੰਘ ਰਾਜਪੂਤ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਨੂੰ ਰਾਜਕੁਮਾਰ ਹਿਰਾਨੀ ਨੇ ਡਾਇਰੈਕਟ ਕੀਤਾ ਹੈ।
ਆਮਿਰ ਖਾਨ ਇਸ ਫਿਲਮ ਵਿਚ ਇਕ ਏਲੀਅਨ ਦੀ ਭੂਮਿਕਾ 'ਚ ਹਨ। ਧਰਤੀ 'ਤੇ ਆ ਕੇ ਆਮਿਰ ਦੇ ਸਵਾਲਾਂ ਨੂੰ ਸੁਣ ਲੋਕ ਉਸ ਨੂੰ 'ਪੀਕੇ' ਕਹਿਣ ਲੱਗਦੇ ਹਨ। ਪੀਕੇ ਦੀ ਮੁਲਾਕਾਤ ਇਕ ਟੀ. ਵੀ. ਪੱਤਰਕਾਰ (ਅਨੁਸ਼ਕਾ ਸ਼ਰਮਾ) ਨਾਲ ਹੁੰਦੀ ਹੈ। ਪਹਿਲਾਂ ਅਨੁਸ਼ਕਾ ਨੂੰ ਆਮਿਰ ਦੀ ਕਹਾਣੀ ਦੇ ਯਕੀਨ ਨਹੀਂ ਹੁੰਦਾ ਪਰ ਕਈ ਸੱਚ ਸਾਹਮਣੇ ਆਉਣ ਤੋਂ ਬਾਅਦ ਉਹ ਇਸ ਗੱਲ 'ਤੇ ਯਕੀਨ ਕਰ ਲੈਂਦੀ ਹੈ। ਫਿਲਮ 'ਚ ਇਕ ਧਰਮ ਗੁਰੂਆਂ ਤੋਂ ਦੁਖੀ ਟੀ. ਵੀ. ਚੈਨਲ ਦਾ ਮਾਲਕ (ਬੋਮਨ ਈਰਾਨੀ) ਹੈ ਤਾਂ ਦੂਜੇ ਪਾਸੇ ਪਾਖੰਡੀ ਬਾਬਾ (ਸੌਰਭ ਸ਼ੁਕਲਾ) ਵੀ ਹੈ।
ਪੂਰੀ ਕਹਾਣੀ ਇਕ ਤਰਕ ਨੂੰ ਨਾਲ ਲੈ ਕੇ ਚੱਲਦੀ ਹੈ ਤੇ ਲੋਕਾਂ 'ਚ ਫੈਲ ਰਹੇ ਇਸ ਅੰਧਵਿਸ਼ਵਾਸ ਨੂੰ ਦੂਰ ਕਰਨ ਦਾ ਇਕ ਮਜ਼ਬੂਤ ਸੁਨੇਹਾ ਵੀ ਦਿੰਦੀ ਹੈ। ਸ਼ੁਰੂ ਤੋਂ ਲੈ ਕੇ ਅਖੀਰ ਤਕ ਫਿਲਮ 'ਚ ਕਾਮੇਡੀ ਵੀ ਦੇਖਣ ਨੂੰ ਮਿਲੇਗੀ। ਕਿਤੇ ਵੀ ਅਜਿਹਾ ਨਹੀਂ ਲੱਗਦਾ ਕਿ ਫਿਲਮ 'ਚ ਭਾਸ਼ਣ ਜਾਂ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ ਦੀ ਕਹਾਣੀ ਇੰਨੀ ਮਜ਼ਬੂਤ ਹੈ ਕਿ ਤੁਹਾਨੂੰ ਕਿਤੇ ਵੀ ਫਿਲਮ ਨਾਲੋਂ ਦੂਰ ਨਹੀਂ ਕਰੇਗੀ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਪਾਖੰਡੀ ਬਾਬਿਆਂ ਦੀਆਂ ਧੱਜੀਆਂ ਉਡਾਉਣ ਵਾਲੀ ਫਿਲਮ ਆ ਚੁੱਕੀ ਹੈ।
ਫਿਲਮ ਦੀ ਡਾਇਰੈਕਸ਼ਨ ਵਧੀਆ ਤੇ ਅਦਾਕਾਰੀ ਦੇ ਮਾਮਲੇ 'ਚ ਹਰੇਕ ਕਲਾਕਾਰ ਨੇ ਸ਼ਾਨਦਾਰ ਕੰਮ ਕੀਤਾ ਹੈ। ਇਸ ਫਿਲਮ ਨੂੰ ਦੇਖ ਕੇ ਆਉਣ ਵਾਲੇ ਦਰਸ਼ਕ ਵੀ ਇੰਨੇ ਖੁਸ਼ ਸਨ ਕਿ ਉਨ੍ਹਾਂ ਦਾ ਵੀ ਇਹ ਕਹਿਣਾ ਸੀ ਕਿ ਉਹ ਇਸ ਫਿਲਮ ਨੂੰ ਇਕ ਵਾਰ ਫਿਰ ਦੇਖਣ ਆਉਣਗੇ।
ਪੇਸ਼ਾਵਰ ਸਕੂਲ 'ਚ ਹੋਏ ਕਤਲੇਆਮ ਲਈ ਦਿਲੀਪ ਕੁਮਾਰ ਨੇ ਦੁੱਖ ਕੀਤਾ ਜ਼ਾਹਰ
NEXT STORY