ਮੁੰਬਈ— ਬਾਲੀਵੁੱਡ ਦਬੰਗ ਸਟਾਰ ਸਲਮਾਨ ਖਾਨ ਦੀ ਲੋਕ ਪ੍ਰਸਿੱਧੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਨਾਲ ਲਗਾ ਸਕਦੇ ਹੋ ਕਿ ਉਨ੍ਹਾਂ ਨੂੰ ਬਾਲੀਵੁੱਡ ਦੀਆਂ 4 ਖੂਬਸੂਰਤ ਅਤੇ ਸੈਕਸੀ ਅਭਿਨੇਤੀਆਂ ਤੋਂ ਵੀ ਜ਼ਿਆਦਾ ਸਰਚ ਕੀਤਾ ਗਿਆ। ਉਹ ਗੱਲ ਵੱਖਰੀ ਹੈ ਕਿ ਉਹ ਇਕ ਬਿਲਕੁਲ ਨਵੀਂ ਸਟਾਰ ਤੋਂ ਪਿੱਛੇ ਰਹਿ ਗਏ ਹਨ। ਗੁਗਲ ਨੇ ਸਾਲ 2014 'ਚ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਣ ਵਾਲੇ ਸੈਲੀਬ੍ਰਿਟੀਜ਼ ਦੀ ਲਿਸਟ ਜਾਰੀ ਕੀਤੀ ਹੈ। ਇਸ ਲਿਸਟ 'ਚ ਸਲਮਾਨ ਖਾਨ ਤੀਜੇ ਨੰਬਰ 'ਤੇ ਰਹੇ ਹਨ। ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਕ ਸਥਾਨ ਹੇਠਾਂ ਖੜੇ ਹਨ। ਇਸ ਲਿਸਟ 'ਚ ਸਲਮਾਨ ਦੀ ਸਾਬਕਾ ਪ੍ਰੇਮਿਕਾ ਅਤੇ ਨੌਜਵਾਨਾਂ ਵਿਚ ਅਤਿ ਲੋਕ ਪ੍ਰਸਿੱਧ ਕੈਟਰੀਨਾ ਕੈਫ ਇਸ ਲਿਸਟ 'ਚ ਚੌਥੇ ਨੰਬਰ 'ਤੇ ਹੈ। ਇਸ ਸਾਲ ਕਈ ਹਿੱਟ ਫਿਲਮਾਂ ਦੇਣ ਵਾਲੀ ਅਭਿਨੇਤਰੀ ਦੀਪਿਕਾ ਪਾਦੁਕੋਣ ਵੀ ਸਲਮਾਨ ਨਾਲੋਂ ਪਿੱਛੇ ਰਹਿ ਗਈ ਹੈ। ਕਲੀਵੇਜ਼ ਵਿਵਾਦ 'ਚ ਚਰਚਾ 'ਚ ਰਹਿਣ ਤੋਂ ਬਾਅਦ ਵੀ ਇਹ ਅਭਿਨੇਤਰੀ 5ਵੇਂ ਨੰਬਰ 'ਤੇ ਰਹੀ।
ਬਾਲੀਵੁੱਡ ਦੀ ਨਵੀਂ ਅਭਿਨੇਤਰੀ ਅਤੇ ਹਾਲ ਹੀ 'ਚ ਲੋਕ ਪ੍ਰਸਿੱਧ ਹੋਈ ਆਲੀਆ ਭੱਟ ਇਸ ਲਿਸਟ 'ਚ 6ਵੇਂ ਨੰਬਰ 'ਤੇ ਰਹੀ। ਹਾਲ ਹੀ 'ਚ ਏਸ਼ੀਆ ਦੀ ਸਭ ਤੋਂ ਸੈਕਸੀ ਲੜਕੀ ਦਾ ਖਿਤਾਬ ਜਿੱਤਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ 7ਵੇਂ ਸਥਾਨ 'ਤੇ ਹੈ। ਸ਼ਾਹਰੁਖ ਖਾਨ ਇਸ ਲਿਸਟ 'ਚ 8ਵੇਂ ਨੰਬਰ 'ਤੇ ਹਨ। ਸ਼ਾਹਰੁਖ ਤੋਂ ਹੇਠਾਂ ਪੂਨਮ ਪਾਂਡੇ ਹੈ। ਪੂਨਮ ਦੀ ਇਸ ਸਾਲ ਕੋਈ ਵੀ ਨਵੀਂ ਫਿਲਮ ਰਿਲੀਜ਼ ਨਹੀਂ ਹੋਈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੂਨਮ ਦੀ ਕੋਈ ਫਿਲਮ ਰਿਲੀਜ਼ ਨਾ ਹੋਣ ਦੇ ਬਾਵਜੂਦ ਵੀ ਉਹ ਸਰਚਿੰਗ ਦੇ ਮਾਮਲੇ 'ਚ ਅਜੇ ਵੀ ਬਰਕਰਾਰ ਹੈ। ਸੈਲੀਬ੍ਰਿਟੀ ਸਰਚ ਕਰਨ ਦੀ ਇਸ ਲਿਸਟ 'ਚ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਵੀ 10ਵੇਂ ਨੰਬਰ 'ਤੇ ਹਨ। ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇਸ ਲਿਸਟ 'ਚੋਂ ਬਾਹਰ ਹਨ। ਸਲਮਾਨ ਖਾਨ, ਸ਼ਾਹਰੁਖ ਖਾਨ, ਨਰਿੰਦਰ ਮੋਦੀ ਅਤੇ ਕੈਟੀਰਨਾ ਕੈਫ ਨੂੰ ਵੀ ਪਛਾੜਿਆ ਹੈ ਪੋਰਨ ਸਟਾਰ ਤੋਂ ਬਾਲੀਵੁੱਡ ਅਭਿਨੇਤਰੀ ਬਣੀ ਸੰਨੀ ਲਿਓਨ ਨੇ। ਸੰਨੀ ਇਸ ਲਿਸਟ 'ਚ ਪਹਿਲੇ ਸਥਾਨ 'ਤੇ ਹੈ।
ਸਲਮਾਨ ਨੇ ਮੰਨਿਆ, ਫਰਾਹ ਖਾਨ ਹੋਵੇਗੀ ਬਿੱਗ ਬੌਸ ਦੀ ਹੋਸਟ
NEXT STORY